ਉੱਤਰੀ ਕੋਰੀਆ ਦੀ ਵਿਦੇਸ਼ ਮੰਤਰੀ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਮੁਲਾਕਾਤ

Friday, Nov 01, 2024 - 06:06 PM (IST)

ਉੱਤਰੀ ਕੋਰੀਆ ਦੀ ਵਿਦੇਸ਼ ਮੰਤਰੀ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਮੁਲਾਕਾਤ

ਮਾਸਕੋ (ਏਜੰਸੀ)- ਯੂਕ੍ਰੇਨ ਨਾਲ ਲੜਾਈ ਵਿੱਚ ਰੂਸ ਦੀ ਮਦਦ ਲਈ ਉੱਤਰੀ ਕੋਰੀਆ ਵੱਲੋਂ ਹਜ਼ਾਰਾਂ ਫੌਜੀਆਂ ਨੂੰ ਭੇਜਣ ਦੀਆਂ ਖਬਰਾਂ ਦਰਮਿਆਨ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਗੱਲਬਾਤ ਕੀਤੀ। ਉੱਤਰੀ ਕੋਰੀਆ ਦੀ ਵਿਦੇਸ਼ ਮੰਤਰੀ ਚੋਏ ਸੋਨ ਹੁਈ ਦੀ ਮਾਸਕੋ ਯਾਤਰਾ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਪੈਂਟਾਗਨ ਦੇ ਕਹਿਣ ਤੋਂ ਬਾਅਦ ਹੋਈ ਹੈ ਕਿ ਉੱਤਰੀ ਕੋਰੀਆ ਨੇ ਅਗਲੇ ਕੁਝ ਹਫਤਿਆਂ ਤੱਕ ਯੂਕ੍ਰੇਨ ਦੇ ਖਿਲਾਫ ਜੰਗ ਲਈ ਲਗਭਗ 10,000 ਫੌਜੀਆਂ ਨੂੰ ਰੂਸ 'ਚ ਤਾਇਨਾਤ ਕੀਤਾ ਹੈ।

ਇਹ ਵੀ ਪੜ੍ਹੋ: ਹੜ੍ਹ ਦੀ ਮਾਰ ਹੇਠ ਸਪੇਨ, ਲੋਕਾਂ ਨੇ ਲਾਈ ਮਦਦ ਦੀ ਗੁਹਾਰ

ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਉੱਤਰੀ ਕੋਰੀਆ ਦੇ ਸੈਨਿਕਾਂ ਦੀ ਤਾਇਨਾਤੀ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਿਆ ਹੈ। ਮਾਸਕੋ ਵਿੱਚ ਚੋਏ ਸੋਨ ਹੂਈ ਦੀ ਗੱਲਬਾਤ ਦੇ ਏਜੰਡੇ ਦੇ ਬਾਰੇ ਵਿਚ ਰੂਸ ਜਾਂ ਉੱਤਰੀ ਕੋਰੀਆ ਵਿਚੋਂ ਕਿਸੇ ਨੇ ਵੀ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਹੈ ਪਰ ਦੱਖਣੀ ਕੋਰੀਆ ਦੀ ਸੰਸਦ ਵਿੱਚ ਬੰਦ ਕਮਰੇ ਵਿਚ ਹੋਏ ਸੁਣਵਾਈ ਦੌਰਾਨ, ਜਾਸੂਸੀ ਏਜੰਸੀ ਨੇ ਕਿਹਾ ਕਿ ਚੋਏ ਰੂਸ ਵਿੱਚ ਵਾਧੂ ਸੈਨਿਕ ਭੇਜਣ ਅਤੇ ਬਦਲੇ ਵਿਚ ਉੱਤਰੀ ਕੋਰੀਆ ਨੂੰ ਕੀ ਮਿਲੇਗਾ, ਇਸ 'ਤੇ ਉੱਚ ਪੱਧਰੀ ਚਰਚਾ ਵਿਚ ਸ਼ਾਮਲ ਹੋ ਸਕਦੀ ਹੈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਅੱਤਵਾਦ ਫੈਲਾਉਣ ਵਾਲੇ 2,264 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ

ਦੱਖਣੀ ਕੋਰੀਆ ਅਤੇ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਗੱਲਬਾਤ 'ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਰੂਸ ਅਜਿਹੀ ਤਕਨੀਕ ਪ੍ਰਦਾਨ ਕਰ ਸਕਦਾ ਹੈ ਜਿਸ ਨਾਲ ਉੱਤਰੀ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮਾਂ ਤੋਂ ਖ਼ਤਰਾ ਹੋਰ ਵੱਧ ਸਕਦਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਮਾਸਕੋ 'ਚ ਚੋਏ ਨਾਲ ਮੁਲਾਕਾਤ ਕਰਦੇ ਹੋਏ ਦੋਹਾਂ ਦੇਸ਼ਾਂ ਦੇ ਸਬੰਧਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਸਾਡੇ ਸਬੰਧ ਬੇਮਿਸਾਲ ਉੱਚ ਪੱਧਰ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ: ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਨ ਲਈ ਉਤਸੁਕ ਹੈ ਬ੍ਰਿਟੇਨ: ਬ੍ਰਿਟਿਸ਼ ਮੰਤਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News