ਉੱਤਰੀ ਕੋਰੀਆ ਨੇ ਅੰਤਰ-ਕੋਰੀਆਈ ਸੰਪਰਕ ਦਫਤਰ ਨੂੰ ਉਡਾਇਆ

06/16/2020 6:04:38 PM

ਸਿਓਲ (ਬਿਊਰੋ): ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚ ਤਣਾਅ ਵੱਧਦਾ ਜਾ ਰਿਹਾ ਹੈ।ਉੱਤਰੀ ਕੋਰੀਆ ਵੱਲੋਂ ਮਿਲਟਰੀ ਕਾਰਵਾਈ ਕਰਨ ਦੀ ਧਮਕੀ ਦੇਣ ਦੇ ਕੁਝ ਦੇਰ ਬਾਅਦ ਹੀ ਕੇਸੋਂਗ ਵਿਚ ਜ਼ੋਰਦਾਰ ਧਮਾਕਾ ਹੋਇਆ ਅਤੇ ਧੂੰਆਂ ਨਿਕਲਦਾ ਦਿਖਾਈ ਦਿੱਤਾ। ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਦੋਹਾਂ ਦੇਸ਼ਾਂ ਵਿਚ ਵੱਧਦੇ ਤਣਾਅ ਦੇ ਵਿਚ ਇਕ ਅੰਤਰ ਕੋਰੀਆਈ ਸੰਪਰਕ ਦਫਤਰ ਨੂੰ ਉਡਾ ਦਿੱਤਾ ਹੈ। ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ-ਉਨ ਪਹਿਲਾਂ ਵੀ ਅਜਿਹਾ ਕਈ ਵਾਰ ਕਰ ਚੁੱਕਾ ਹੈ। ਸੁਣਨ ਵਿਚ ਇਹ ਵੀ ਆਉਂਦਾ ਹੈ ਕਿ ਕਿਮ ਨੇ ਕਈ ਵਿਰੋਧੀਆਂ ਨੂੰ ਮਿਜ਼ਾਈਲ ਦੇ ਨਾਲ ਬੰਨ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ- ਤਾਈਵਾਨ ਨੇ ਜਿੱਤੀ ਕੋਰੋਨਾ ਜੰਗ, ਮਹਾਮਾਰੀ ਦੇ ਅਗਲੇ ਦੌਰ ਨਾਲ ਨਜਿੱਠਣ ਲਈ ਤਿਆਰ

ਇਸ ਘਟਨਾ ਦੇ ਬਾਅਦ ਪਰਮਾਣੂ ਹਥਿਆਰਾਂ ਨਾਲ ਲੈਸ ਉੱਤਰੀ ਕੋਰੀਆ ਅਤੇ ਗੁਆਂਢੀ ਦੱਖਣੀ ਕੋਰੀਆ ਵਿਚਾਲੇ ਤਣਾਅ ਕਾਫੀ ਵੱਧ ਗਿਆ ਹੈ। ਦੱਖਣੀ ਕੋਰੀਆਈ ਸਮਾਚਾਰ ਏਜੰਸੀ ਯੋਨਹਪ ਨੇ ਮਿਲਟਰੀ ਸੂਤਰਾਂ ਦੇਹਵਾਲੇ ਨਾਲ ਦੱਸਿਆ ਕਿ ਅੱਜ ਭਾਵ ਮੰਗਲਵਾਰ ਨੂੰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ। ਫੌਜ ਨੇ ਕਿਹਾ ਹੈ ਕਿ ਉਹ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਮ ਜੋਂਗ ਉਨ ਦੀ ਤਾਕਤਵਰ ਭੈਣ ਨੇ ਇਸ ਦਫਤਰ ਨੂੰ ਬੇਕਾਰ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਦੀ ਫੌਜ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਦੱਖਣੀ ਕੋਰੀਆ ਦੇ ਨਾਲ ਲੱਗਦੀ ਸੀਮਾ 'ਤੇ ਸਥਿਤ ਇਲਾਕੇ ਵਿਚ ਫੌਜ ਭੇਜਣ ਲਈ ਤਿਆਰ ਹੈ। ਇਸ ਦੌਰਾਨ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਹ ਤਾਜ਼ਾ ਧਮਕੀ ਦੇ ਬਾਰੇ ਵਿਚ ਅਮਰੀਕਾ ਦੇ ਨਾਲ ਚਰਚਾ ਕਰ ਰਿਹਾ ਹੈ ਅਤੇ ਉੱਤਰੀ ਕੋਰੀਆ ਦੇ ਮਿਲਟਰੀ ਕਦਮਾਂ 'ਤੇ ਨਜ਼ਰ ਬਣਾਏ ਹੋਏ ਹੈ।


Vandana

Content Editor

Related News