ਉੱਤਰੀ ਕੋਰੀਆ : ਮੈਰਾਥਨ ''ਚ ਵਧੀ ਸੈਲਾਨੀਆਂ ਦੀ ਗਿਣਤੀ
Sunday, Apr 07, 2019 - 09:36 AM (IST)

ਸਿਓਲ (ਭਾਸ਼ਾ)— ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿਚ ਇਸ ਸਾਲ ਵੀ ਮੈਰਾਥਨ ਦਾ ਆਯੋਜਨ ਹੋਇਆ। ਇਸ ਵਾਰ ਬੀਤੇ ਸਾਲ ਦੀ ਤੁਲਨਾ ਵਿਚ ਐਤਵਾਰ ਨੂੰ ਆਯੋਜਿਤ ਸਾਲਾਨਾ ਮੈਰਾਥਨ ਵਿਚ ਦੁੱਗਣੀ ਗਿਣਤੀ ਵਿਚ ਵਿਦੇਸ਼ੀ ਇਕੱਠੇ ਹੋਏ। ਟੂਰ ਕੰਪਨੀਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਸਾਲਾਨਾ ਪ੍ਰੋਗਰਾਮ ਕਿਮ ਇਲ ਸੁੰਗ ਦੀ ਜਯੰਤੀ 'ਤੇ ਆਯੋਜਿਤ ਹੋ ਰਹੇ ਸਮਾਰੋਹਾਂ ਦਾ ਹਿੱਸਾ ਸੀ। ਇਹ ਮੈਰਾਥਨ ਵਿਦੇਸ਼ੀ ਲੋਕਾਂ ਨੂੰ ਸ਼ਹਿਰ ਦੀ ਸੈਰ ਕਰਨ ਦਾ ਮੌਕਾ ਦਿੰਦਾ ਹੈ। ਕੋਰੀਓ ਟੂਰ ਕੰਪਨੀ ਦੇ ਮਾਰਕੀਟ ਲੀਡਰ ਮੁਤਾਬਕ ਇਸ ਮੈਰਾਥਨ ਵਿਚ ਪੱਛਮੀ ਦੇਸ਼ਾਂ ਦੇ ਕਰੀਬ 950 ਸੈਲਾਨੀਆਂ ਨੇ ਹਿੱਸਾ ਲਿਆ। ਬੀਤੇ ਸਾਲ ਇਸ ਵਿਚ 450 ਸੈਲਾਨੀਆਂ ਨੇ ਹਿੱਸਾ ਲਿਆ ਸੀ। ਉੱਤਰੀ ਕੋਰੀਆ ਦੇ ਨਾਲ ਵਿਦੇਸ਼ ਦੇਸ਼ਾਂ ਦੇ ਤਣਾਅ ਘੱਟ ਹੋਣ ਦੇ ਬਾਅਦ ਇਹ ਅੰਕੜਾ ਵਧਿਆ ਹੈ।