ਤਾਨਾਸ਼ਾਹ ਕਿਮ ਨੂੰ ਕੋਵਿਡ-19 ਦਾ ਡਰ, ਅਧਿਕਾਰੀਆਂ ਨੂੰ ਦਿੱਤੀ ਧਮਕੀ

02/29/2020 1:47:15 PM

ਸਿਓਲ (ਬਿਊਰੋ): ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਵੀ ਦੇਸ਼ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਫੈਲਣ ਦਾ ਡਰ ਹੈ। ਇਸੇ ਲਈ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ। ਕਿਮ ਨੇ ਅਧਿਕਾਰੀਆਂ ਨੂੰ ਧਮਕੀ ਦਿੰਦੇ ਹੋਏ ਕਿਹਾ,''ਜੇਕਰ ਕੋਰੋਨਾਵਾਇਰਸ ਉੱਤਰੀ ਕੋਰੀਆ ਵਿਚ ਪਹੁੰਚਿਆ ਤਾਂ ਉੱਚ ਅਧਿਕਾਰੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।'' ਇੱਥੇ ਦੱਸ ਦਈਏ ਕਿ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇੱਥੇ ਇਸ ਵਾਇਰਸ ਨੇ ਹੁਣ ਤੱਕ 16 ਲੋਕਾਂ ਦੀ ਜਾਨ ਲੈ ਲਈ ਹੈ। ਉੱਧਰ ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਨੇ ਹੁਣ ਤੱਕ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਵਾਇਰਸ ਨਾਲ ਹੁਣ ਤੱਕ 2,919 ਲੋਕਾਂ ਦੀ ਮੌਤ ਹੋਈ ਹੈ ਜਿਹਨਾਂ ਵਿਚ ਇਕੱਲੇ ਚੀਨ ਵਿਚ 2,835 ਮੌਤਾਂ ਹੋਈਆਂ ਹਨ।

ਅਮਰੀਕੀ ਪਾਬੰਦੀਆਂ ਨਾਲ ਜੂਝਦੇ ਅਤੇ ਖਰਾਬ ਸਿਹਤ ਸਹੂਲਤਾਂ ਵਾਲੇ ਦੇਸ਼ ਉੱਤਰੀ ਕੋਰੀਆ ਨੇ ਕੋਰੋਨਾ ਦੇ ਡਰ ਨਾਲ ਆਪਣੀਆਂ ਸੀਮਾਵਾਂ ਬੰਦ ਕਰ ਲਈਆਂ ਹਨ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੋਰੀਯਨ ਸੈਂਟਰਲ ਨਿਊਜ਼ ਏਜੰਸੀ (KCNA) ਨੇ ਦੱਸਿਆ ਕਿ ਕਿਮ ਨੇ ਕਾਰਕੁੰਨਾਂ ਦੀ ਬੈਠਕ ਵਿਚ ਕਿਹਾ ਕਿ ਕੋਰੋਨਾਵਾਇਰਸ ਨਾਲ ਆਪਣੇ ਲੋਕਾਂ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ। ਕਿਮ ਨੇ ਕਿਹਾ ਕਿ ਜੇਕਰ ਕੋਰੋਨਾਵਾਇਰਸ ਸਾਡੇ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦਾਖਲ ਹੋਇਆ ਅਤੇ ਫੈਲਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। 

ਪਾਰਟੀ ਦੇ 2 ਸੀਨੀਅਰ ਨੇਤਾ ਉਪ ਪ੍ਰਧਾਨ ਰੇ ਮਨ ਗੋਨ ਅਤੇ ਅਤੇ ਪਾਕ ਥਾਈ ਡੋਕ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਯੂਨਿਟ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਭੰਗ ਕਰ ਦਿੱਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਨੇਤਾ ਕੋਰੋਨਾ ਵਿਰੁੱਧ ਲੜਾਈ ਵਿਚ ਭ੍ਰਿਸ਼ਟ ਸ਼ਾਮਲ ਹੋ ਸਕਦੇ ਹਨ। ਕਿਮ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ,''ਉਹ ਸਾਰੇ ਰਸਤੇ ਬੰਦ ਕੀਤੇ ਜਾਣ ਜਿੱਥੋਂ ਦੀ ਜਾਨਲੇਵਾ ਕੋਰੋਨਾਵਾਇਰਸ ਆਉਣ ਦਾ ਖਤਰਾ ਹੈ।'' ਇੱਥੇ ਦੱਸ ਦਈਏ ਕਿ ਜਿੱਥੇ ਉੱਤਰੀ ਕੋਰੀਆ ਦੇ ਗੁਆਂਢੀ ਦੇਸ਼ ਦੱਖਣੀ ਕੋਰੀਆ ਵਿਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ ਉੱਥੇ ਪਿਓਂਗਯਾਂਗ ਵਿਚ ਹੁਣ ਤੱਕ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉੱਤਰੀ ਕੋਰੀਆ ਨੇ ਸੈਲਾਨੀਆਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੋਈ ਹੈ। ਅੰਤਰਰਾਸ਼ਟਰੀ ਟਰੇਨ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਉਡਾਣਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।


Vandana

Content Editor

Related News