ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 9 ਮੌਤਾਂ
Saturday, Nov 10, 2018 - 02:55 PM (IST)
ਕੈਲੀਫੋਰਨੀਆ (ਭਾਸ਼ਾ)— ਉੱਤਰੀ ਕੈਲੀਫੋਰਨੀਆ ਵਿਚ ਲੱਗੀ ਭਿਆਨਕ ਅੱਗ ਦੀ ਲਪੇਟ ਵਿਚ ਆਉਣ ਨਾਲ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਟੇ ਕਾਉਂਟੀ ਦੇ ਸ਼ੈਰਿਫ ਕੋਰੀ ਹੋਨੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੁਝ ਲੋਕ ਆਪਣੀਆਂ ਕਾਰਾਂ ਦੇ ਅੰਦਰ ਮਿਲੇ ਅਤੇ ਕੁਝ ਵਾਹਨਾਂ ਦੇ ਬਾਹਰ ਮਿਲੇ। ਅਧਿਕਾਰੀਆਂ ਨੇ ਕਿਹਾ ਕਿ ਇਸ ਭਿਆਨਕ ਅੱਗ ਨੇ ਪੂਰੇ ਸ਼ਹਿਰ ਨੂੰ ਆਪਣੇ ਲਪੇਟ 'ਚ ਲੈ ਲਿਆ ਹੈ। ਕੈਲੀਫੋਰਨੀਆ ਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਨੇ ਲੱਗਭੱਗ 6500 ਤੋਂ ਜ਼ਿਆਦਾ ਘਰਾਂ ਨੂੰ ਤਬਾਅ ਕਰ ਦਿੱਤਾ।