ਨੋਕੀਆ-ਨਾਸਾ ਦਾ ਅਨੋਖਾ ਮਿਸ਼ਨ, ਚੰਨ ''ਤੇ ਸਥਾਪਤ ਹੋਵੇਗਾ ਪਹਿਲਾ ਮੋਬਾਈਲ ਟਾਵਰ

Saturday, Mar 01, 2025 - 11:16 AM (IST)

ਨੋਕੀਆ-ਨਾਸਾ ਦਾ ਅਨੋਖਾ ਮਿਸ਼ਨ, ਚੰਨ ''ਤੇ ਸਥਾਪਤ ਹੋਵੇਗਾ ਪਹਿਲਾ ਮੋਬਾਈਲ ਟਾਵਰ

ਵਾਸ਼ਿੰਗਟਨ (ਰਾਜ ਗੋਗਨਾ)- ਜੇਕਰ ਨਾਸਾ ਦਾ ਯੋਜਨਾਬੱਧ ਮਿਸ਼ਨ ਪੂਰਾ ਹੋ ਜਾਂਦਾ ਹੈ ਤਾਂ ਜਲਦੀ ਹੀ ਚੰਦਰਮਾ 'ਤੇ ਫੋਨ ਸਿਗਨਲ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਬੁੱਧਵਾਰ ਨੂੰ ਅਮਰੀਕਾ ਦੇ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਫਾਲਕਨ ਰਾਕੇਟ ਲਾਂਚ ਕੀਤਾ ਗਿਆ, ਜਿਸ ਦੀ ਇਸ ਮਹੀਨੇ ਦੀ 6 ਤਰੀਕ ਨੂੰ ਚੰਦਰਮਾ 'ਤੇ ਪਹੁੰਚਣ ਦੀ ਸੰਭਾਵਨਾ ਹੈ, ਜੋ ਚੰਦਰਮਾ 'ਤੇ ਪਹਿਲਾ ਮੋਬਾਈਲ ਨੈੱਟਵਰਕ ਸਥਾਪਤ ਕਰੇਗਾ। ਇਹ ਇਤਿਹਾਸਕ ਮਿਸ਼ਨ ਇੰਟਿਊਟਿਵ ਮਸ਼ੀਨਾਂ ਦੇ IM-2 ਮਿਸ਼ਨ ਦਾ ਹਿੱਸਾ ਹੈ। IM-2 ਮਿਸ਼ਨ 'ਤੇ ਐਥੀਨਾ ਮੂਨ ਲੈਂਡਰ ਚੰਦਰਮਾ 'ਤੇ ਖਣਿਜਾਂ ਦੀ ਖੋਜ ਕਰੇਗਾ ਅਤੇ ਉੱਥੇ ਸੈਲੂਲਰ ਨੈੱਟਵਰਕ ਸੇਵਾਵਾਂ ਦੀ ਸੰਭਾਵਨਾ 'ਤੇ ਵਿਆਪਕ ਖੋਜ ਕਰੇਗਾ। 

ਇਹ ਵੀ ਪੜ੍ਹੋ: 18ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਮਾਂ ਨੇ ਹੱਥੀਂ ਮਾਰਿਆ ਜਵਾਨ ਪੁੱਤ, ਕਿਹਾ- ਇਹੀ ਉਸ ਦਾ Birthday Gift

ਇਹ ਮਿਸ਼ਨ ਨੋਕੀਆ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਨੋਕੀਆ ਦੁਆਰਾ ਵਿਕਸਤ ਕੀਤਾ ਗਿਆ Lunar Surface Communication System (LSCS) ਧਰਤੀ 'ਤੇ ਵਰਤੀ ਜਾਣ ਵਾਲੀ ਸੈਲੂਲਰ ਤਕਨਾਲੋਜੀ ਦੀ ਵਰਤੋਂ ਕਰਕੇ ਚੰਦਰਮਾ ਦੀ ਸਤ੍ਹਾ 'ਤੇ ਸੰਪਰਕ ਸਥਾਪਤ ਕਰੇਗਾ। ਹੁਣ ਤੱਕ, ਚੰਦਰਮਾ ਤੋਂ ਧਰਤੀ ਤੱਕ ਸੰਚਾਰ ਸਿਰਫ ਰੇਡੀਓ ਤਰੰਗਾਂ ਰਾਹੀਂ ਹੀ ਸੰਭਵ ਸੀ। ਫਰਵਰੀ 2023 ਵਿੱਚ ਨੋਕੀਆ ਨੇ ਸ਼ੁਰੂ ਵਿੱਚ ਪਛਾਣ ਕੀਤੀ ਕਿ ਧਰਤੀ 'ਤੇ ਵਰਤੀ ਜਾਂਦੀ ਉਹੀ ਸੈਲੂਲਰ ਤਕਨਾਲੋਜੀ ਚੰਦਰਮਾ 'ਤੇ ਵਰਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਸ਼ਕਤੀਸ਼ਾਲੀ ਭੂਚਾਲ ਨੇ ਡਰਾਏ ਲੋਕ, ਸੁੱਤੇ ਪਿਆਂ ਦੇ ਅਚਾਨਕ ਹਿੱਲਣ ਲੱਗੇ ਬੈੱਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News