ਨੋਬਲ ਜੇਤੂ ਲੇਖਕਾ ਨੇ ਰੂਸ ਨੂੰ 'ਆਜ਼ਾਦ ਦੁਨੀਆ' ਲਈ ਦੱਸਿਆ ਵੱਡਾ ਖ਼ਤਰਾ
Monday, May 16, 2022 - 03:37 PM (IST)
ਯੇਰੂਸ਼ਲਮ (ਏਜੰਸੀ): ਪੋਲੈਂਡ ਦੀ ਨੋਬਲ ਪੁਰਸਕਾਰ ਜੇਤੂ ਲੇਖਕਾ ਓਲਗਾ ਟੋਕਾਰਜ਼ੁਕ ਨੇ ਐਤਵਾਰ ਨੂੰ ਰੂਸ ਨੂੰ ‘ਆਜ਼ਾਦ ਦੁਨੀਆ’ ਲਈ ਵੱਡਾ ਖ਼ਤਰਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਦੇਸ਼ ਯੂਕ੍ਰੇਨ 'ਤੇ ਰੂਸ ਦੇ ਹਮਲੇ ਵਿਚ ਤੀਜੇ ਵਿਸ਼ਵ ਯੁੱਧ ਦੀ ਗੂੰਜ ਮਹਿਸੂਸ ਕੀਤੀ ਜਾ ਸਕਦੀ ਹੈ। ਮਾਨਵਵਾਦੀ ਵਿਸ਼ਿਆਂ 'ਤੇ ਆਪਣੀਆਂ ਲਿਖਤਾਂ ਲਈ ਜਾਣੀ ਜਾਂਦੀ ਟੋਕਾਰਜ਼ੁਕ ਨੇ ਯੇਰੂਸ਼ਲਮ ਵਿੱਚ ਇੱਕ ਸਾਹਿਤ ਉਤਸਵ ਦੌਰਾਨ ਇਹ ਟਿੱਪਣੀ ਕੀਤੀ।
ਉਹਨਾਂ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸੀ ਫ਼ੌਜੀ ਕਾਰਵਾਈ ਦਰਸਾਉਂਦੀ ਹੈ ਕਿ ਇਹ 'ਆਜ਼ਾਦ ਦੁਨੀਆ' ਲਈ ਕਿੰਨਾ ਵੱਡਾ ਖ਼ਤਰਾ ਹੈ। ਟੋਕਾਰਜ਼ੁਕ ਨੇ ਕਿਹਾ ਕਿ ਪੋਲੈਂਡ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਰੂਸੀ ਹਮਲੇ ਦੇ ਖਤਰੇ ਬਾਰੇ ਦੁਨੀਆ ਨੂੰ ਚੇਤਾਵਨੀ ਦੇ ਰਹੀ ਸੀ। ਫਰਵਰੀ ਵਿਚ ਯੂਕ੍ਰੇਨ 'ਤੇ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ 30 ਲੱਖ ਤੋਂ ਵੱਧ ਯੂਕ੍ਰੇਨੀ ਸ਼ਰਨਾਰਥੀਆਂ ਨੇ ਪੋਲੈਂਡ ਵਿਚ ਸ਼ਰਨ ਲਈ ਹੈ। ਪੋਲੈਂਡ ਨੇ ਰੂਸ 'ਤੇ ਸਖ਼ਤ ਅੰਤਰਰਾਸ਼ਟਰੀ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਵਾਤਾਵਰਣ ਸੁਰੱਖਿਆ ਲਈ ਨਿਊਜ਼ੀਲੈਂਡ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਕਰੇਗੀ ਲੋਕਾਂ ਦੀ ਵਿੱਤੀ ਮਦਦ
ਟੋਕਾਰਜ਼ੁਕ ਨੇ ਕਿਹਾ ਕਿ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਸੀ ਕਿ ਯੂਕ੍ਰੇਨ ਯੁੱਧ ਇੰਨਾ ਬੇਰਹਿਮ ਅਤੇ ਕਾਲਕ੍ਰਮਿਕ ਹੋਵੇਗਾ। ਇਹ ਯੁੱਧ ਦੂਜੇ ਵਿਸ਼ਵ ਯੁੱਧ ਦੇ ਭਿਆਨਕ ਦ੍ਰਿਸ਼ਾਂ ਦੀ ਯਾਦ ਦਿਵਾਉਂਦਾ ਹੈ। ਇੱਥੇ ਦੱਸ ਦਈਏ ਕਿ ਟੋਕਾਰਜੁਕ ਨੂੰ 18ਵੀਂ ਸਦੀ ਦੇ ਯਹੂਦੀ ਨੇਤਾ ਜੈਕਬ ਫਰੈਂਕ ਦੇ ਜੀਵਨ 'ਤੇ ਲਿਖੀ ਗਈ ਉਸ ਦੇ ਮਹਾਂਕਾਵਿ "ਦ ਬੁਕਸ ਆਫ਼ ਜੈਕਬ" ਲਈ 2018 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।