ਸਾਹਿਤ ਦੇ ਨੋਬਲ ਪੁਰਸਕਾਰ ਦਾ ਐਲਾਨ, ਦੱਖਣੀ ਕੋਰੀਆਈ ਲੇਖਕਾ ਹਾਨ ਕਾਂਗ ਨੂੰ ਮਿਲੇਗਾ ਸਨਮਾਨ

Thursday, Oct 10, 2024 - 05:11 PM (IST)

ਸਾਹਿਤ ਦੇ ਨੋਬਲ ਪੁਰਸਕਾਰ ਦਾ ਐਲਾਨ, ਦੱਖਣੀ ਕੋਰੀਆਈ ਲੇਖਕਾ ਹਾਨ ਕਾਂਗ ਨੂੰ ਮਿਲੇਗਾ ਸਨਮਾਨ

ਸਟਾਕਹੋਮ (ਭਾਸ਼ਾ) ਸਾਹਿਤ ਦੇ ਖੇਤਰ ਵਿੱਚ 2024 ਲਈ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਮੁਤਾਬਕ ਇਸ ਸਾਲ ਇਹ ਸਨਮਾਨ ਦੱਖਣੀ ਕੋਰੀਆ ਦੀ ਲੇਖਕਾ ਹਾਨ ਕਾਂਗ ਨੂੰ ਦਿੱਤਾ ਗਿਆ। ਉਸ ਨੂੰ ਇਹ ਸਨਮਾਨ ਉਸ ਦੀ ਡੂੰਘੀ ਕਾਵਿ ਵਾਰਤਕ ਲਈ ਦਿੱਤਾ ਗਿਆ। ਇਹ ਵਾਰਤਕ ਇਤਿਹਾਸਕ ਸਦਮੇ ਅਤੇ ਮਨੁੱਖੀ ਜੀਵਨ ਦੀ ਨਾਜ਼ੁਕਤਾ ਨੂੰ ਉਜਾਗਰ ਕਰਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਗਾਇਤਰੀ ਮੰਤਰ ਦੇ ਜਾਪ ਤੇ ਮਨਮੋਹਕ ਬਿਹੂ ਪੇਸ਼ਕਾਰੀ ਨਾਲ PM ਮੋਦੀ ਦਾ ਲਾਓਸ 'ਚ ਨਿੱਘਾ ਸਵਾਗਤ

ਉਸ ਦੀਆਂ ਕਿਤਾਬਾਂ ਵਿੱਚ 'ਦਿ ਵੈਜੀਟੇਰੀਅਨ, ਦ ਵ੍ਹਾਈਟ ਬੁੱਕ, ਹਿਊਮਨ ਐਕਟਸ ਅਤੇ ਗ੍ਰੀਕ ਲੈਸਨਸ ਸ਼ਾਮਲ ਹਨ। ਹਾਨ ਕਾਂਗ ਦਾ ਜਨਮ 1970 ਵਿੱਚ ਦੱਖਣੀ ਕੋਰੀਆ ਦੇ ਸ਼ਹਿਰ ਗਵਾਂਗਜੂ ਵਿੱਚ ਹੋਇਆ ਸੀ ਪਰ ਉਹ 9 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਸਿਓਲ ਚਲੀ ਗਈ ਸੀ। ਹਾਨ ਕਾਂਗ ਇੱਕ ਸਾਹਿਤਕ ਪਰਿਵਾਰ ਨਾਲ ਸਬੰਧਤ ਹੈ। ਉਸਦੇ ਪਿਤਾ ਵੀ ਇੱਕ ਨਾਮਵਰ ਨਾਵਲਕਾਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News