ਟਰੰਪ ਨਾਲ ਨੋਬਲ ''ਸਾਂਝਾ'' ਨਹੀਂ ਕਰ ਸਕਦੀ ਮਚਾਡੋ, ਨੋਬਲ ਇੰਸਟੀਚਿਊਟ ਨੇ ਕਰ''ਤਾ ਕਲੀਅਰ
Monday, Jan 12, 2026 - 09:57 AM (IST)
ਇੰਟਰਨੈਸ਼ਨਲ ਡੈਸਕ- ਨੋਬਲ ਇੰਸਟੀਚਿਊਟ ਨੇ ਸਪੱਸ਼ਟ ਕੀਤਾ ਹੈ ਕਿ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਹਾਲ ਹੀ ’ਚ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਹੀਂ ਦੇ ਸਕਦੀ।
ਨਾਰਵੇਜੀਅਨ ਨੋਬਲ ਇੰਸਟੀਚਿਊਟ ਨੇ ਇਹ ਬਿਆਨ ਮਚਾਡੋ ਦੇ ਇਹ ਕਹਿਣ ਤੋਂ ਬਾਅਦ ਜਾਰੀ ਕੀਤਾ ਹੈ ਕਿ ਉਹ ਆਪਣਾ ਪੁਰਸਕਾਰ ਟਰੰਪ ਨੂੰ ਦੇਣਾ ਜਾਂ ਉਨ੍ਹਾਂ ਨਾਲ ਸਾਂਝਾ ਕਰਨਾ ਚਾਹੇਗੀ, ਜਿਨ੍ਹਾਂ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜਨ ਦੀ ਅਮਰੀਕੀ ਮੁਹਿੰਮ ਦੀ ਨਿਗਰਾਨੀ ਕੀਤੀ ਹੈ।
ਮਾਦੁਰੋ ਨਿਊਯਾਰਕ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇੰਸਟੀਚਿਊਟ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਹੋ ਜਾਣ ਤੋਂ ਬਾਅਦ ਇਸ ’ਤੇ ਨਾ ਤਾਂ ਰੋਕ ਲਾਈ ਜਾ ਸਕਦੀ ਹੈ, ਨਾ ਹੀ ਇਹ ਕਿਸੇ ਦੂਜੇ ਨੂੰ ਸੌਂਪਿਆ ਜਾਂ ਉਸ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
