ਪਾਕਿਸਤਾਨ : ਕੋਰਟ ਨੇ ''ਜਿਹਾਦ'' ਸਬੰਧੀ ਮਾਮਲੇ ''ਚ ਸੁਣਾਇਆ ਅਹਿਮ ਫ਼ੈਸਲਾ

01/27/2022 4:39:26 PM

ਲਾਹੌਰ (ਭਾਸ਼ਾ): ਲਾਹੌਰ ਹਾਈ ਕੋਰਟ ਨੇ ਇੱਕ ਫ਼ੈਸਲੇ ਵਿੱਚ ਕਿਹਾ ਹੈ ਕਿ ਪਾਕਿਸਤਾਨ ਵਿੱਚ ਵਿਅਕਤੀਆਂ ਜਾਂ ਕਿਸੇ ਵੀ ਸੰਗਠਨ ਨੂੰ 'ਜਿਹਾਦ' ਲਈ ਧਨ ਇਕੱਠਾ ਲਈ ਜਨਤਾ ਨੂੰ ਭੜਕਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਨੂੰ ਰਾਜਧ੍ਰੋਹ ਮੰਨਿਆ ਜਾਂਦਾ ਹੈ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਈ ਧਨ ਜੁਟਾਉਣ ਦੇ ਜੁਰਮ ਵਿੱਚ ਦੋਸ਼ੀ ਠਹਿਰਾਏ ਗਏ ਦੋ ਅੱਤਵਾਦੀਆਂ ਦੀ ਅਪੀਲ ਨੂੰ ਠੁਕਰਾਉਂਦੇ ਹੋਏ ਅਦਾਲਤ ਨੇ ਇਹ ਟਿੱਪਣੀ ਕੀਤੀ। 

ਅਦਾਲਤ ਨੇ ਇਹ ਫ਼ੈਸਲਾ ਬੁਧਵਾਰ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਅੱਤਵਾਦੀਆਂ ਮੁਹੰਮਦ ਇਬਰਾਹਿਮ ਅਤੇ ਉਬੈਦੂਰ ਰਹਿਮਾਨ ਦੀ ਅਪੀਲ 'ਤੇ ਸੁਣਾਇਆ, ਜਿਹਨਾਂ ਨੂੰ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਸਰਗੋਧਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਅੱਤਵਾਦ ਰੋਕੂ ਅਦਾਲਤ ਨੇ ਦੋਵਾਂ ਨੂੰ ਅੱਤਵਾਦ ਦੇ ਵਿੱਤਪੋਸ਼ਣ ਲਈ ਪੰਜ-ਪੰਜ ਸਾਲ ਦੀ ਕੈਦ ਦੀ ਸਜਾ ਸੁਣਾਈ ਸੀ। ਨਿਆਂਮੂਰਤੀ ਅਲੀ ਬਕਰ ਨਜਫੀ ਦੀ ਪ੍ਰਧਾਨਗੀ ਵਾਲੀ ਦੋ ਜੱਜਾਂ ਦੀ ਬੈਂਚ ਨੇ ਅਪੀਲ ਖਾਰਿਜ ਕਰਦਿਆਂ ਕਿਹਾ ਕਿ ਇਸਲਾਮਿਕ ਰਾਸ਼ਟਰ (ਪਾਕਿਸਤਾਨ) ਵਿੱਚ ਵਿਅਕਤੀਆਂ ਜਾਂ ਕਿਸੇ ਵੀ ਸੰਗਠਨ ਨੂੰ 'ਜਿਹਾਦ' (ਪਵਿੱਤਰ ਯੁੱਧ) ਲਈ ਫੰਡ ਇਕੱਠਾ ਕਰਨ ਲਈ ਜਨਤਾ ਨੂੰ ਉਕਸਾਉਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਇਸ ਨੂੰ ਰਾਜਧ੍ਰੋਹ ਮੰਨਿਆ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਚੀਨ ਤੋਂ ਖਰੀਦੀ ਹਾਵਿਤਜ਼ਰ ਤੋਪ ਅਤੇ ਰਾਕੇਟ ਲਾਂਚਰ

ਬੈਂਚ ਨੇ ਕਿਹਾ ਕਿ ਜੇਕਰ' ਜ਼ਰੂਰੀ ਹੋਵੇ ਤਾਂ ਘੋਸ਼ਿਤ ਯੁੱਧ ਲਈ ਜਨਤਾ ਤੋਂ ਧਨ ਇਕੱਠਾ ਕਰਨਾ ਸਰਕਾਰ ਦਾ ਕੰਮ ਹੈ। ਇਹ ਕਿਸੇ ਵਿਅਕਤੀ ਜਾਂ ਕਿਸੇ ਸੰਗਠਨ ਦੁਆਰਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਟੀਟੀਪੀ ਇੱਕ ਕਿਰਿਆਹੀਣ ਅਤੇ ਪਾਬੰਦੀਸ਼ੁਦਾ ਸੰਗਠਨ ਹੈ ਜਿਸ ਨੇ ਨਾ ਸਿਰਫ਼ ਸਰਕਾਰੀ ਅਦਾਰਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਉੱਚ ਅਹੁਦੇਦਾਰਾਂ ਨੂੰ ਨਿਸ਼ਾਨਾ ਬਣਾਇਆ, ਸਗੋਂ ਉਸ ਨੇ ਅਤੀਤ ਵਿੱਚ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਵਾ ਦਿੱਤਾ ਜੋ ਵਿੱਤੀ ਸਹਾਇਤਾ ਬਿਨਾਂ ਸੰਭਵ ਨਹੀਂ ਹੁੰਦਾ। ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਜਮਾਤ-ਉਦ-ਦਾਅਵਾ (ਜੇਯੂਡੀ) ਦੇ ਹਾਫਿਜ਼ ਸਈਦ ਨੂੰ ਵੀ ਕਈ ਸਾਲਾਂ ਤਕ 'ਅੱਤਵਾਦ ਦੇ ਵਿੱਤਪੋਸ਼ਣ' ਲਈ ਦੋਸ਼ੀ ਠਹਿਰਾਇਆ ਗਿਆ ਅਤੇ ਉਹ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਸਜਾ ਕੱਟ ਰਿਹਾ ਹੈ। 

ਸੰਯੁਕਤ ਰਾਸ਼ਟਰ ਦੁਆਰਾ ਨਾਮਿਤ ਅੱਤਵਾਦੀ ਸਈਦ 'ਤੇ ਅਮਰੀਕਾ ਨੇ ਇੱਕ ਕਰੋੜ ਡਾਲਰ ਦਾ ਇਨਾਮ ਐਲਾਨਿਆ ਹੋਇਆ ਹੈ।ਉਸ ਨੂੰ ਅੱਤਵਾਦ ਦੇ ਵਿੱਤਪੋਸ਼ਣ ਦੇ ਪੰਜ ਮਾਮਲਿਆਂ ਵਿਚ 36 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਉਸ ਦੀ ਸਜਾ ਇਕੱਠੇ ਚੱਲ ਰਹੀ ਹੈ। ਸਈਦ ਦੀ ਅਗਵਾਈ ਵਾਲਾ ਜੇਯੂਡੀ ਲਸ਼ਕਰ-ਏ-ਤੈਯਬਾ (ਐਲਈਟੀ) ਦਾ ਮੁਖੌਟਾ ਸੰਗਠਨ ਹੈ। ਐਲਈਟੀ 'ਤੇ 2008 ਦੇ ਮੁੰਬਈ ਹਮਲੇ ਨੂੰ ਅਜਾਮ ਦੇਣ ਦਾ ਇਲਜ਼ਾਮ ਹੈ।ਹਮਲੇ ਵਿਚ ਛੇ ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ। ਜੇਯੂਡੀ 'ਕਸ਼ਮੀਰ ਜਿਹਾਦ' ਲਈ ਵੀ ਲੋਕਾਂ ਤੋਂ ਚੰਦਾ ਇਕੱਠਾ ਜੁਟਾਉਣ ਵਿਚ ਸ਼ਾਮਲ ਸੀ। ਅੱਤਵਾਦ ਦੇ ਵਿੱਤਪੋਸ਼ਣ 'ਤੇ ਨਜ਼ਰ ਰੱਖਣ ਵਾਲੀ ਗਲੋਬਲ ਸੰਸਥਾ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਸਖ਼ਤੀ ਕਾਰਨ ਪਾਕਿਸਤਾਨ 'ਚ ਅੱਤਵਾਦੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ, ਸੁਰੱਖਿਆ ਏਜੰਸੀਆਂ ਨੇ ਅੱਤਵਾਦ ਦੇ ਵਿੱਤਪੋਸ਼ਣ ਦੇ ਖੇਤਰ ਵਿੱਚ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਟੀਟੀਪੀ ਅਤੇ ਅਲ-ਕਾਇਦਾ ਦੇ ਕਈ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। 


Vandana

Content Editor

Related News