ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਾਰਜੇਈ ਨੇ ਇਮਰਾਨ ਖਾਨ ਦੀ ਮਦਦ ਲੈਣ ਤੋਂ ਕੀਤਾ ਇਨਕਾਰ

Monday, Jan 17, 2022 - 01:14 PM (IST)

ਕਾਬੁਲ/ਕਾਠਮੰਡੂ (ਵਾਰਤਾ)- ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਾਰਜੇਈ ਨੇ ਕਾਬੁਲ ’ਚ ਯੋਗ ਅਤੇ ਸਿੱਖਿਅਤ ਜਨਸ਼ਕਤੀ ਭੇਜਣ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ‘ਇੱਛਾ’ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਅਜਿਹੀ ‘ਜਨਸ਼ਕਤੀ’ ਦੀ ਕੋਈ ਲੋੜ ਨਹੀਂ ਹੈ। ਰਿਪੋਰਟ ਮੁਤਾਬਕ, ਅਫ਼ਗਾਨਿਸਤਾਨ ’ਤੇ ਸਿਖਰ ਕਮੇਟੀ ਦੀ ਤੀਜੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਮੈਡੀਕਲ, ਆਈ. ਟੀ., ਵਿੱਤ ਅਤੇ ਅਕਾਊਂਟਿੰਗ ਵਰਗੇ ਖੇਤਰਾਂ ’ਚ ਯੋਗ ਅਤੇ ਸਿੱਖਿਅਤ ਜਨਸ਼ਕਤੀ ਨੂੰ ਭੇਜ ਕੇ ਅਫ਼ਗਾਨਿਸਤਾਨ ਵਿਚ ਮਨੁੱਖੀ ਸੰਕਟ ਨੂੰ ਦੂਰ ਕਰਨ ਅਤੇ ਆਪਣੇ ਇਸ ਮਿੱਤਰ ਦੇਸ਼ ਦੇ ਨਾਲ ਦੋ-ਪੱਖੀ ਸਹਿਯੋਗ ਦਾ ਪਤਾ ਲਾਉਣ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ: ਭਾਰਤ ਨੇ ਸ੍ਰੀਲੰਕਾ ’ਚ ਭਾਰਤੀ ਮੂਲ ਦੇ ਲਾਭਪਾਤਰੀਆਂ ਨੂੰ ਸੌਂਪੇ 1 ਹਜ਼ਾਰ ਤੋਂ ਵੱਧ ਘਰ

ਇਸ ’ਤੇ ਇਮਰਾਨ ਨੂੰ ਜਵਾਬ ਦਿੰਦੇ ਹੋਏ ਕਾਰਜੇਈ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਸੈਂਕੜੇ-ਹਜ਼ਾਰਾਂ ਯੋਗ ਅਤੇ ਸਿੱਖਿਅਤ ਮੁੰਡੇ-ਕੁੜੀਆਂ ਹਨ। ਅਜਿਹੇ ’ਚ ਅਫ਼ਗਾਨਿਸਤਾਨ ਨੂੰ ਵਿਦੇਸ਼ ਤੋਂ ਜਨਸ਼ਕਤੀ ਮੰਗਵਾਉਣ ਦੀ ਕੋਈ ਲੋੜ ਨਹੀਂ ਹੈ। ਹਾਮਿਦ ਕਾਰਜੇਈ ਨੇ ਕਾਬੁਲ ’ਚ ਅਧਿਕਾਰੀਆਂ ਨੂੰ ਉਨ੍ਹਾਂ ਅਫ਼ਗਾਨ ਨੌਜਵਾਨਾਂ ਨੂੰ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ, ਜੋ ਕਿਸੇ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ’ਚ ਅਫ਼ਗਾਨ ਮਾਹਿਰਾਂ ਦੀ ਵਾਪਸੀ ਯਕੀਨੀ ਕਰਨ ਦੀ ਵੀ ਗੱਲ ਕਹੀ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਕਤਰ ’ਚ 3 ਹਫ਼ਤਿਆਂ ਦੇ ਬੱਚੇ ਦੀ ਲਾਗ ਕਾਰਨ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News