ਕੈਨੇਡਾ ''ਚ ਪ੍ਰਦਰਸ਼ਨਾਂ ਨੂੰ ਖ਼ਤਮ ਕਰਾਉਣ ਲਈ ਫ਼ੌਜੀ ਕਾਰਵਾਈ ''ਤੇ ਵਿਚਾਰ ਨਹੀਂ : PM ਟਰੂਡੋ

Friday, Feb 04, 2022 - 06:49 PM (IST)

ਓਟਾਵਾ (ਭਾਸ਼ਾ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਚੁੱਕੇ ਗਏ ਕਦਮਾਂ ਦੇ ਵਿਰੋਧ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਫ਼ੌਜ ਕਾਰਵਾਈ ਦਾ 'ਫਿਲਹਾਲ' ਕੋਈ ਵਿਚਾਰ ਨਹੀਂ ਹੈ। ਓਟਾਵਾ ਦੇ ਪੁਲਸ ਮੁਖੀ ਪੀਟਰ ਸਲੋਲੀ ਨੇ ਇਸ ਹਫ਼ਤੇ ਕਿਹਾ ਕਿ ਦੇਸ਼ ਵਿੱਚ ਟਰੱਕ ਡਰਾਈਵਰਾਂ ਵੱਲੋਂ ਜਾਰੀ ਪ੍ਰਦਰਸ਼ਨਾਂ ਨੂੰ ਖ਼ਤਮ ਕਰਾਉਣ ਲਈ ਸਾਰੇ ਵਿਕਲਪ ਖੁੱਲ੍ਹੇ ਹਨ, ਜਿਸ ਵਿਚ ਸੈਨਾ ਦੀ ਮਦਦ ਵੀ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਯੂਕ੍ਰੇਨ ਤਣਾਅ : ਬਾਈਡੇਨ ਨੇ ਹੋਰ ਜ਼ਿਆਦਾ ਫ਼ੌਜੀ ਯੂਰਪ ਭੇਜਣ ਦਾ ਲਿਆ ਫ਼ੈਸਲਾ

ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਿਛਲੇ ਹਫ਼ਤੇ ਇੱਕ ਸੰਕਰਮਣ ਰੋਕੂ ਟੀਕਾ ਲਗਵਾਉਣ ਅਤੇ ਹੋਰ ਪਾਬੰਦੀਆਂ ਦੇ ਵਿਰੋਧ ਵਿੱਚ ਪਾਰਲੀਆਮੈਂਟ ਹਿਲਸ ਨੇੜੇ ਜਾਮ ਲਗਾ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਕਿਸੇ ਨੂੰ ਵੀ ਸੈਨਿਕਾਂ ਨੂੰ ਤਾਇਨਾਤ ਕਰਨ ਬਾਰੇ 'ਬਹੁਤ ਸਾਵਧਾਨ' ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੰਘੀ ਸਰਕਾਰ ਸਾਹਮਣੇ ਅਜਿਹੀ ਕੋਈ ਬੇਨਤੀ ਨਹੀਂ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਓਟਾਵਾ ਜਾਂ ਓਂਟਾਰੀਓ ਸ਼ਹਿਰ ਤੋਂ ਸਹਾਇਤਾ ਦੀ ਇਸ ਕਿਸਮ ਦੀ ਕੋਈ ਵੀ ਬੇਨਤੀ ਮਿਲਣ 'ਤੇ ਉਸ 'ਤੇ ਵਿਚਾਰ ਕੀਤਾ ਜਾਵੇਗਾ। ਇਸ ਵਿਚਕਾਰ ਓਟਾਵਾ ਦੇ ਮੇਅਰ ਨੇ ਕਈ ਵਿਰੋਧੀ ਕੰਜ਼ਰਵੇਟਿਵ ਸੰਸਦ ਮੈਂਬਰਾਂ ਤੋਂ ਪ੍ਰਦਰਸ਼ਨਕਾਰੀਆਂ ਦੀ ਤਾਰੀਫ਼ ਕਰਨ ਅਤੇ ਉਹਨਾਂ ਨਾਲ ਫੋਟੋ ਕਲਿਕ ਕਰਾਉਣ ਲਈ ਮੁਆਫੀ ਮੰਗਣ ਦੀ ਅਪੀਲ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News