ਇੱਥੇ ਕੋਰੋਨਾ ਦਾ ਕਹਿਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ

Thursday, Mar 19, 2020 - 03:49 PM (IST)

ਇੱਥੇ ਕੋਰੋਨਾ ਦਾ ਕਹਿਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ

ਵਾਸ਼ਿੰਗਟਨ— ਪੂਰੀ ਦੁਨੀਆ ਦੇ ਤਕਰੀਬਨ 164 ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਕਹਿਰ ਹੈ। 2 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਲਪੇਟ 'ਚ ਹਨ ਤੇ 8 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ ਪਰ ਦੁਨੀਆ 'ਚ ਇਕ ਅਜਿਹੀ ਥਾਂ ਵੀ ਹੈ ਜੋ ਸਭ ਤੋਂ ਵਧ ਸੁਰੱਖਿਅਤ ਹੈ। ਇਸ ਦੇ ਨਾਲ ਹੀ ਇੱਥੇ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦਾ ਪ੍ਰਭਾਵ ਨਹੀਂ ਹੁੰਦਾ ਕਿਉਂਕਿ ਇੱਥੇ ਸਿਹਤ ਸਟੇਬਲਾਇਜ਼ੇਸ਼ਨ ਪ੍ਰੋਗਰਾਮ ਕਈ ਸਾਲਾਂ ਤੋਂ ਵਧੀਆ ਕੰਮ ਕਰ ਰਿਹਾ ਹੈ।

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਦੁਨੀਆ ਦੀ ਇਸ ਸਭ ਤੋਂ ਸੁਰੱਖਿਅਤ ਥਾਂ 'ਤੇ ਕਦੇ ਕੋਈ ਬੀਮਾਰੀ ਨਹੀਂ ਹੁੰਦੀ। ਇੱਥੇ ਸਿਰਫ ਇਕ ਵਾਰ ਇਕ ਵਿਅਕਤੀ ਨੂੰ ਜ਼ੁਕਾਮ ਹੋਇਆ ਸੀ। ਉਹ ਵੀ 52 ਸਾਲ ਪਹਿਲਾਂ ਤੇ ਇਸ ਮਗਰੋਂ ਮੁੜ ਕੋਈ ਬੀਮਾਰ ਨਹੀਂ ਹੋਇਆ। ਇਸ ਥਾਂ ਦਾ ਨਾਂ ਹੈ ਕੌਮਾਂਤਰੀ ਸਪੇਸ ਸਟੇਸ਼ਨ।

PunjabKesari

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਕਿ ਹੁਣ ਉਹ ਪੁਲਾੜ 'ਚ ਕਿਸੇ ਪੁਲਾੜ ਯਾਤਰੀ ਨੂੰ ਭੇਜਣ ਤੋਂ ਪਹਿਲਾਂ ਉਸ ਨੂੰ 10 ਦਿਨਾਂ ਤਕ ਮੈਡੀਕਲ ਜਾਂਚ 'ਚ ਰੱਖਣਗੇ ਤਾਂ ਕਿ ਸਪੇਸ ਸਟੇਸ਼ਨ 'ਤੇ ਕੋਰੋਨਾ ਵਾਇਰਸ ਨਾ ਪੁੱਜ ਸਕੇ। ਮਈ 'ਚ ਸਪੇਸ-ਐਕਸ ਦੇ ਰਾਕੇਟ ਰਾਹੀਂ ਕੌਮਾਂਤਰੀ ਯਾਤਰੀਆਂ ਨੂੰ ਸਪੇਸ ਸਟੇਸ਼ਨ ਭੇਜਿਆ ਜਾਣਾ ਹੈ।

ਨਾਸਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਪੇਸ ਸਟੇਸ਼ਨ ਨੂੰ ਬੀਮਾਰੀਆਂ ਤੋਂ ਦੂਰ ਰੱਖਿਆ ਹੈ। ਨਾਸਾ ਕੋਲ ਸਪੇਸ ਸਟੇਸ਼ਨ ਨੂੰ ਸੁਰੱਖਿਅਤ ਰੱਖਣ ਦੀ ਤਕਨੀਕ ਹੈ ਜਿਸ ਨੂੰ ਹੈਲਥ ਸਟੇਬਲਾਇਜ਼ੇਸ਼ਨ ਸਿਸਟਮ ਕਿਹਾ ਜਾਂਦਾ ਹੈ। ਇਸ ਸਿਸਟਮ ਦੇ ਲੱਗਣ ਮਗਰੋਂ ਸਪੇਸ ਸਟੇਸ਼ਨ 'ਤੇ ਰਹਿਣ ਵਾਲੇ ਪੁਲਾੜ ਯਾਤਰੀ ਆਪਣੀ ਸਿਹਤ ਦੀ ਨਿਗਰਾਨੀ ਰੱਖ ਸਕਦੇ ਹਨ।

ਕਈ ਦਹਾਕੇ ਪਹਿਲਾਂ ਜਦ ਵੀ ਕੋਈ ਪੁਲਾੜ 'ਤੇ ਬੀਮਾਰ ਹੁੰਦਾ ਸੀ ਤਾਂ ਉਸ ਨੂੰ ਵੱਖਰਾ ਰੱਖਿਆ ਜਾਂਦਾ ਸੀ। ਉਸ ਨੂੰ ਸਲੀਪਿੰਗ ਬਾਕਸ ਜਾਂ ਕੈਪਸੂਲ 'ਚ ਕੈਦ ਕਰ ਦਿੱਤਾ ਜਾਂਦਾ ਸੀ। ਇਲਾਜ ਮਗਰੋਂ ਜਦ ਉਹ ਠੀਕ ਹੁੰਦਾ ਤਾਂ ਉਸ ਨੂੰ ਕੰਮ 'ਤੇ ਲਗਾਇਆ ਜਾਂਦਾ ਸੀ। ਹੁਣ ਸਪੇਸ ਸਟੇਸ਼ਨ 'ਤੇ ਹੀ ਮਸ਼ੀਨਾਂ ਅਤੇ ਕੈਮੀਕਲ ਰੱਖੇ ਜਾਂਦੇ ਹਨ ਤੇ ਇਕ ਬਟਨ ਦਬਾਉਂਦੇ ਹੀ ਪੂਰਾ ਸਪੇਸ ਸਟੇਸ਼ਨ ਸੈਨਾਟਾਈਜ਼ ਹੋ ਜਾਂਦਾ ਹੈ। ਉਂਝ ਇੱਥੇ ਲਾਈਫ ਬੋਟਸ ਵਰਗੇ ਸਪੇਸ ਸ਼ਿਪ ਦੀ ਸੁਵਿਧਾ ਵੀ ਹੈ ਜੇਕਰ ਕੋਈ ਐਮਰਜੈਂਸੀ ਹੋਵੇ ਤਾਂ ਉਹ ਇੱਥੋਂ ਨਿਕਲ ਸਕਦੇ ਹਨ।


author

Lalita Mam

Content Editor

Related News