ਦੁਖ਼ਦ ਖ਼ਬਰ : ਸੂਪ ਪੀਣ ਨਾਲ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ

Thursday, Oct 22, 2020 - 05:33 PM (IST)

ਦੁਖ਼ਦ ਖ਼ਬਰ : ਸੂਪ ਪੀਣ ਨਾਲ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ

ਬੀਜਿੰਗ : ਚੀਨ 'ਚ ਜ਼ਹਿਰੀਲਾ ਖਾਣਾ ਖ਼ਾਣ ਨਾਲ ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਮ੍ਰਿਤਕ ਇਕੋ ਪਰਿਵਾਰ ਦੇ ਹਨ। ਇਹ ਘਟਨਾ ਚੀਨ ਦੇ ਨੌਰਥ-ਈਸਟ ਦੇ ਹਿਲੋਜਿਆਂਗ ਸੂਬੇ 'ਚ ਵਾਪਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਸਾਰਿਆਂ ਨੇ 1 ਸਾਲ ਤੋਂ ਫਰਿਜ ਵਿਚ ਰੱਖਿਆ ਨੂਡਲ ਸੂਪ ਪੀਤਾ ਸੀ। ਨਤੀਜਾ ਇਹ ਹੋਇਆ ਕਿ ਨੂਡਲ ਸੂਪ ਪੀਣ ਤੋਂ ਕੁੱਝ ਘੰਟਿਆਂ ਬਾਅਦ ਹੀ ਉਹ ਬੀਮਾਰ ਹੋ ਗਏ। ਉਨ੍ਹਾਂ ਨੂੰ ਦਸਤ ਅਤੇ ਉਲਟੀਆਂ ਹੋਣ ਲੱਗੀਆਂ, ਜਿਸ ਤੋਂ ਬਾਅਦ ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਇਲਾਜ ਦੌਰਾਨ ਇਕ ਤੋਂ ਬਾਅਦ ਇਕ 9 ਮੈਂਬਰਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਤਿਉਹਾਰਾਂ ਮੌਕੇ SBI ਦਾ ਖ਼ਾਤਾਧਾਰਕਾਂ ਨੂੰ ਵੱਡਾ ਤੋਹਫ਼ਾ, ਸਸਤਾ ਕੀਤਾ ਹੋਮ ਲੋਨ

ਰਿਪੋਰਟ ਮੁਤਾਬਕ ਜ਼ਹਿਰੀਲਾ ਖਾਣਾ ਖਾਣ ਦੀ ਇਹ ਘਟਨਾ 5 ਅਕਤੂਬਰ ਦੀ ਹੈ। 10 ਅਕਤੂਬਰ ਨੂੰ 7 ਲੋਕਾਂ ਦੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਹਸਪਤਾਲ ਵਿਚ ਦਾਖ਼ਲ ਹੋਏ 8ਵੇਂ ਵਿਅਕਤੀ ਦੀ ਮੌਤ ਦੋ ਦਿਨ ਬਾਅਦ ਯਾਨੀ 12 ਅਕਤੂਬਰ ਨੂੰ ਹੋ ਗਈ। 9ਵੇਂ ਵਿਅਕਤੀ ਦੀ ਮੌਤ ਬੀਤੇ ਸੋਮਵਾਰ ਨੂੰ ਹੋਈ। ਹਾਲਾਂਕਿ ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਇਸ ਘਟਨਾ ਤੋਂ ਬਾਅਦ ਚੀਨੀ ਹੈਲਥ ਕਮਿਸ਼ਨ ਨੇ ਰਾਸ਼ਟਰੀ ਪੱਧਰ 'ਤੇ ਚੇਤਾਵਨੀ ਜ਼ਾਰੀ ਕੀਤੀ ਹੈ ਅਤੇ ਲੋਕਾਂ ਨੂੰ ਖਾਣੇ 'ਚ ਕੌਰਨ ਫਲੋਰ ਨਾ ਲੈਣ ਦੀ ਸਲਾਹ ਦਿੱਤੀ ਹੈ। ਚੀਨੀ ਅਧਿਕਾਰੀਆਂ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ।


author

cherry

Content Editor

Related News