ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਟਰੱਕ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 9 ਲੋਕਾਂ ਦੀ ਮੌਤ

Monday, Mar 11, 2024 - 03:17 PM (IST)

ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਟਰੱਕ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 9 ਲੋਕਾਂ ਦੀ ਮੌਤ

ਡੋਡੋਮਾ (ਏਜੰਸੀ)- ਪੂਰਬੀ ਤਨਜ਼ਾਨੀਆ ਵਿੱਚ ਐਤਵਾਰ ਸ਼ਾਮ ਨੂੰ ਇੱਕ ਮਿੰਨੀ ਬੱਸ ਅਤੇ ਇੱਕ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਹਾਦਸਾਗ੍ਰਸਤ ਹੋ ਕੇ ਡਿੱਗਦੇ ਹੀ ਜਹਾਜ਼ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਇਕ ਬੱਚੇ ਸਣੇ 5 ਲੋਕ

ਤੱਟ ਦੇ ਖੇਤਰੀ ਕਮਿਸ਼ਨਰ ਅਬੂਬਕਰ ਕੁਨੇਗੇ ਨੇ ਦੱਸਿਆ ਕਿ ਇਹ ਟੱਕਰ ਤੱਟੀ ਖੇਤਰ ਦੇ ਬਾਗਮੋਯੋ ਜ਼ਿਲ੍ਹੇ ਦੇ ਦਾਰ ਏਸ ਸਲਾਮ-ਬਾਗਾਮੋਯੋ ਹਾਈਵੇਅ 'ਤੇ ਕਿਰੋਮੋ ਪਿੰਡ 'ਚ ਹੋਈ, ਜਦੋਂ ਟਰੱਕ ਦੇ ਡਰਾਈਵਰ ਨੇ 2 ਹੋਰ ਵਾਹਨਾਂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, 'ਟਰੱਕ ਦਾ ਡਰਾਈਵਰ ਦੋਵਾਂ ਵਾਹਨਾਂ ਨੂੰ ਓਵਰਟੇਕ ਕਰਨ 'ਚ ਅਸਫਲ ਰਿਹਾ ਅਤੇ ਉਲਟ ਦਿਸ਼ਾ 'ਚ ਜਾ ਰਹੀ ਮਿੰਨੀ ਬੱਸ ਨਾਲ ਟਕਰਾ ਗਿਆ।' ਕੁਨੇਗੇ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵਿਅਕਤੀ ਨੇ ਹੱਥੀਂ ਉਜਾੜਿਆ ਹੱਸਦਾ-ਵੱਸਦਾ ਘਰ, ਪੂਰੇ ਟੱਬਰ ਨੂੰ ਖ਼ਤਮ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

cherry

Content Editor

Related News