ਦੱਖਣੀ ਕੋਰੀਆ ''ਚ ਭਾਰੀ ਮੀਂਹ ਕਾਰਨ ਨੌਂ ਮੌਤਾਂ, ਸੱਤ ਲਾਪਤਾ

08/10/2022 6:03:40 PM

ਸਿਓਲ (ਵਾਰਤਾ): ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਸੋਮਵਾਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਲਾਪਤਾ ਹੋ ਗਏ। ਯੋਨਹਾਪ ਨਿਊਜ਼ ਏਜੰਸੀ ਨੇ ਕੇਂਦਰੀ ਆਫ਼ਤ ਅਤੇ ਸੁਰੱਖਿਆ ਪ੍ਰਤੀਕਿਰਿਆ ਹੈੱਡਕੁਆਰਟਰ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜਧਾਨੀ ਸਿਓਲ ਵਿੱਚ ਅੱਜ ਸਵੇਰ ਤੱਕ 500 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਰਾਜਧਾਨੀ ਦੇ ਨੇੜੇ ਗਯੋਂਗਗੀ ਸੂਬੇ ਦੇ ਪੱਛਮੀ ਬੰਦਰਗਾਹ ਸ਼ਹਿਰ ਇੰਚੀਓਨ ਅਤੇ ਗਯੋਂਗਗੀ ਸੂਬੇ ਦੇ ਨਾਲ ਲੱਗਦੇ ਗੈਂਗਵੋਨ ਸੂਬੇ ਵਿੱਚ ਵੀ ਭਾਰੀ ਮੀਂਹ ਪਿਆ। 

PunjabKesari

ਦੇਸ਼ 'ਚ ਭਾਰੀ ਮੀਂਹ ਕਾਰਨ ਸਿਓਲ 'ਚ ਪੰਜ, ਗਯੋਂਗਗੀ 'ਚ ਤਿੰਨ ਅਤੇ ਗੰਗਵਾਨ 'ਚ ਇਕ ਦੀ ਮੌਤ ਹੋ ਗਈ, ਜਦਕਿ ਲਾਪਤਾ ਸੱਤ ਲੋਕਾਂ 'ਚੋਂ ਚਾਰ ਸਿਓਲ ਅਤੇ ਤਿੰਨ ਗਯੋਂਗੀ ਦੇ ਰਹਿਣ ਵਾਲੇ ਹਨ। ਜਦਕਿ ਗਯੋਂਗਗੀ 'ਚ ਮੀਂਹ ਕਾਰਨ 17 ਲੋਕ ਜ਼ਖਮੀ ਹੋ ਗਏ। ਦੱਖਣੀ ਕੋਰੀਆ ਵਿੱਚ ਚੀਨੀ ਦੂਤਘਰ ਦੇ ਅਨੁਸਾਰ ਮਰਨ ਵਾਲਿਆਂ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ, ਜਿਸ ਦੀ ਕੱਲ੍ਹ ਸਵੇਰੇ 4:23 ਵਜੇ ਗਯੋਂਗਗੀ ਸੂਬੇ ਦੇ ਹਵਾਸੇਂਗ ਸ਼ਹਿਰ ਵਿੱਚ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ ਚੰਗੀ ਖ਼ਬਰ, UAE ਤੋਂ ਭਾਰਤ ਲਈ ਹਵਾਈ ਕਿਰਾਏ 'ਚ ਭਾਰੀ ਗਿਰਾਵਟ

ਏਜੰਸੀ ਦੇ ਅਨੁਸਾਰ 398 ਘਰਾਂ ਦੇ 570 ਲੋਕ ਬੇਘਰ ਹੋ ਗਏ ਹਨ ਅਤੇ ਕੈਂਪਾਂ ਵਿੱਚ ਸ਼ਰਨ ਲਈ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿਓਲ ਅਤੇ ਗਯੋਂਗਗੀ ਦੇ ਵਸਨੀਕ ਹਨ। ਜਦੋਂ ਕਿ ਦੇਸ਼ ਭਰ ਦੇ 724 ਘਰਾਂ ਦੇ 1253 ਲੋਕਾਂ ਨੂੰ ਅਸਥਾਈ ਤੌਰ 'ਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਦੇ ਨੀਵੇਂ ਇਲਾਕਿਆਂ 'ਚ 2600 ਤੋਂ ਵੱਧ ਘਰ ਅਤੇ ਇਮਾਰਤਾਂ ਪਾਣੀ 'ਚ ਡੁੱਬ ਗਈਆਂ ਹਨ ਅਤੇ ਹਜ਼ਾਰਾਂ ਵਾਹਨ ਸੜਕਾਂ 'ਤੇ ਤੈਰ ਰਹੇ ਹਨ। ਕਰੀਆ ਮੌਸਮ ਵਿਭਾਗ ਨੇ ਸਿਓਲ ਮੈਟਰੋਪੋਲੀਟਨ ਖੇਤਰ ਵਿੱਚ ਤੇਜ਼ ਬਾਰਿਸ਼ ਦੀ ਚੇਤਾਵਨੀ ਨੂੰ ਦਿਨ ਦੇ ਸ਼ੁਰੂ ਵਿੱਚ ਹਟਾ ਦਿੱਤਾ ਪਰ ਮੱਧ ਖੇਤਰ ਦੇ ਚੁੰਗਚੇਂਗ ਸੂਬੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਰੱਖੀ।


Vandana

Content Editor

Related News