ਨਾਈਜੀਰੀਆ : 5 ਸਾਲ ਬਾਅਦ ਵੀ ਅਗਵਾ 112 ਬੱਚੀਆਂ ਦਾ ਕੋਈ ਸੁਰਾਗ ਨਹੀਂ

04/14/2019 10:33:52 AM

ਅਬੁਜਾ (ਭਾਸ਼ਾ)— ਨਾਈਜੀਰੀਆ ਦੇ ਚਿਬੋਕ ਵਿਚ ਇਕ ਸਕੂਲ ਤੋਂ ਅੱਜ ਦੇ ਹੀ ਦਿਨ (14 ਅਪ੍ਰੈਲ) 5 ਸਾਲ ਪਹਿਲਾਂ ਅਗਵਾ ਕੀਤੀਆਂ ਗਈਆਂ 112 ਬੱਚਿਆਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਹੈ। ਇਨ੍ਹਾਂ ਬੱਚੀਆਂ ਨੂੰ ਅੱਤਵਾਦੀ ਸੰਗਠਨ ਬੋਕੋ ਹਰਾਮ ਨੇ ਅਗਵਾ ਕੀਤਾ ਸੀ। ਦੁੱਖ ਵਿਚ ਡੁੱਬੀ 5 ਸਾਲਾ ਬੱਚੀ ਹਾਊਵਾ ਦੀ ਮਾਂ ਆਯਸ਼ਾ ਮੂਸਾ ਮਾਈਨਾ ਜਦੋਂ ਆਪਣੀ ਬੱਚੀ ਦੇ ਬਸਤੇ ਨੂੰ ਫੋਲਦੀ ਹੈ ਤਾਂ ਉਸ ਦੇ ਹੱਥ ਵਿਚ ਆਉਂਦੇ ਹਨ ਕੁਝ ਕਾਗਜ਼, ਸਕੂਲ ਦਾ ਇਕ ਡਿਪਲੋਮਾ ਅਤੇ ਇਕ ਛੋਟੀ ਜਿਹੀ ਤਸਵੀਰ। 

5 ਸਾਲ ਦੀ ਬੇਟੀ ਹਾਊਵਾ ਦੇ ਪਰਤਣ ਜਾਂ ਉਸ ਦੇ ਬਾਰੇ ਵਿਚ ਕੁਝ ਵੀ ਸੁਰਾਗ ਲੱਗਣ ਦਾ ਇੰਤਜ਼ਾਰ ਕਰ ਰਹੀ ਆਯਸ਼ਾ ਦਾ ਚਿਹਰਾ ਬੱਚੀ ਨੂੰ ਯਾਦ ਕਰ ਕੇ ਉਦਾਸ ਹੋ ਜਾਂਦਾ ਹੈ। ਉਹ ਕਹਿੰਦੀ ਹੈ ਕਿ ਇਸ ਦੁੱਖ ਨੇ ਪੂਰੇ ਪਰਿਵਾਰ ਨੂੰ ਦੁਖੀ ਕਰ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਪੂਰਾ ਪਰਿਵਾਰ ਹੀ ਅਗਵਾ ਹੋ ਗਿਆ ਹੈ। ਚਿਬੋਕ ਵਿਚ 14 ਅਪ੍ਰੈਲ 2014 ਨੂੰ ਬੰਦੂਕਧਾਰੀਆਂ ਨੇ ਕੁੜੀਆਂ ਦੇ ਬੋਰਡਿੰਗ ਸਕੂਲ ਵਿਚੋਂ 276 ਬੱਚੀਆਂ ਨੂੰ ਅਗਵਾ ਕਰ ਲਿਆ ਸੀ। ਇਨ੍ਹਾਂ ਬੱਚੀਆਂ ਦੀ ਉਮਰ 12 ਤੋਂ 17 ਸਾਲ ਦੇ ਵਿਚ ਸੀ। ਇਨ੍ਹਾਂ ਬੱਚੀਆਂ ਵਿਚੋਂ 57 ਨੇ ਟਰੱਕ ਤੋਂ ਛਾਲ ਮਾਰ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ ਸੀ। 

ਇਸ ਖਬਰ ਨੇ ਪੂਰੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਰਾਸ਼ਟਰਪਤੀ ਮੁਹੰਮਦੁ ਬੁਹਾਰੀ ਲਈ ਇਹ ਚੋਣਾਂ ਦਾ ਖਾਸ ਮੁੱਦਾ ਬਣ ਗਿਆ ਸੀ। ਬੋਕੋ ਹਰਾਮ ਨੂੰ ਹਰਾਉਣ ਅਤੇ ਕੁੜੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਵਾਅਦੇ 'ਤੇ ਉਨ੍ਹਾਂ ਨੂੰ ਚੋਣਾਂ ਵਿਚ ਜਿੱਤ ਮਿਲੀ ਸੀ। ਬਾਅਦ ਵਿਚ ਬੋਕੋ ਹਰਾਮ ਨਾਲ ਗੱਲਬਾਤ ਦੇ ਬਾਅਦ 107 ਬੱਚੀਆਂ ਵਾਪਸ ਪਰਤ ਆਈਆਂ ਸਨ। ਇਨ੍ਹਾਂ ਨੂੰ ਜਾਂ ਤਾਂ ਕੈਦੀਆਂ ਨਾਲ ਅਦਲਾ-ਬਦਲੀ ਦੇ ਤਹਿਤ ਲਿਆਇਆ ਗਿਆ ਸੀ ਜਾਂ ਫਿਰ ਫੌਜ ਨੇ ਲੱਭਿਆ ਸੀ। 

ਹਾਊਵਾ ਉਨ੍ਹਾਂ 112 ਬੱਚੀਆਂ ਵਿਚ ਹੈ ਜਿਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਹੈ। ਪਰਿਵਾਰ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਬੱਚੀ ਜਿਉਂਦੀ ਵੀ ਹੈ ਜਾਂ ਨਾਈਜੀਰੀਆਈ ਫੌਜ ਦੇ ਹਮਲੇ ਵਿਚ ਮਾਰੀ ਗਈ ਹੈ। ਭਾਵੇਂਕਿ ਬੱਚੀ ਦੇ ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦੀ ਬੱਚੀ ਪਰਤ ਆਵੇਗੀ। ਚਿਬੋਕ ਅਗਵਾ ਦੇ 4 ਸਾਲ ਬਾਅਦ ਸੰਯੁਕਤ ਰਾਸ਼ਟਰ ਬਾਲ ਏਜੰਸੀ ਨੇ ਕਿਹਾ ਸੀ ਕਿ ਸਾਲ 2013 ਤੋਂ ਜਿਹਾਦੀਆਂ ਨੇ 1,000 ਤੋਂ ਵੱਧ ਹੋਰ ਬੱਚਿਆਂ ਨੂੰ ਅਗਵਾ ਕੀਤਾ ਹੈ।


Vandana

Content Editor

Related News