ਨਾਬਾਲਗ ਕੁੜੀ ਨੂੰ ਜ਼ਰੂਰੀ ਗੱਲ ਕਰਨ ਬਹਾਨੇ ਕੀਤਾ ਅਗਵਾ, ਬਾਅਦ 'ਚ ਉਹ ਹੋਇਆ, ਜੋ ਸੋਚਿਆ ਵੀ ਨਾ ਸੀ

06/06/2024 4:01:49 PM

ਬਟਾਲਾ(ਸਾਹਿਲ, ਯੋਗੀ, ਅਸ਼ਵਨੀ): ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਉਣ ਦੇ ਦੋਸ਼ ਹੇਠ ਦੋ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁੜੀ ਦੀ ਮਾਂ ਨੇ ਦੱਸਿਆ ਕਿ 2 ਜੂਨ ਨੂੰ ਉਸ ਦੀ 16 ਸਾਲਾ ਨਾਬਾਲਿਗ ਕੁੜੀ ਨੂੰ ਸਾਹਿਲਪ੍ਰੀਤ ਸਿੰਘ ਵਾਸੀ ਕਾਲਾ ਅਫਗਾਨਾ ਨੇ ਫੋਨ ਕਰਕੇ ਕਿਹਾ ਕਿ ਉਸ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ, ਜਿਸ ਤੋਂ ਬਾਅਦ ਦੁਪਹਿਰ ਕਰੀਬ 3.30 ਵਜੇ ਉਹ ਮੋਪਡ 'ਤੇ ਬੈਠ ਕੇ ਸਾਹਿਲਪ੍ਰੀਤ ਸਿੰਘ ਨੂੰ ਮਿਲਣ ਲਈ ਚਲੀ ਗਈ, ਪਰ ਕਾਫੀ ਸਮਾਂ ਬੀਤ ਜਾਣ 'ਤੇ ਵੀ ਜਦੋਂ ਕੁੜੀ ਘਰ ਨਹੀਂ ਪਹੁੰਚੀ ਤਾਂ ਲੋਕਾਂ ਨੇ ਉਸ ਦੀ ਥਾਂ-ਥਾਂ ਭਾਲ ਕੀਤੀ। 

ਇਹ ਵੀ ਪੜ੍ਹੋ :  ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ 'ਚ ਪ੍ਰਮੁੱਖ ਪਾਰਟੀਆਂ ਦੇ ਵੋਟ ਬੈਂਕ ਨੂੰ ਲੱਗਾ ਖੋਰਾ, SAD ਬੁਰੀ ਤਰ੍ਹਾਂ ਪਛੜਿਆ

ਇਸੇ ਦੌਰਾਨ ਰਾਤ ਕਰੀਬ ਅੱਠ ਵਜੇ ਕੁੜੀ ਅੱਧਹੋਸ਼ ਹਾਲਤ ਵਿੱਚ ਘਰ ਆਈ ਅਤੇ ਦੱਸਿਆ ਕਿ ਉਹ ਸਾਹਿਲਪ੍ਰੀਤ ਸਿੰਘ ਨੂੰ ਮਿਲਣ ਗਈ ਸੀ। ਇਸ ਦੌਰਾਨ ਸਾਹਿਲਪ੍ਰੀਤ ਨੇ ਉਸ ਨੂੰ ਮਾਲੇਵਾਲ ਸਟੈਂਡ ’ਤੇ ਮੋਪੇਡ ਖੜ੍ਹੀ ਕਰਕੇ ਜ਼ਬਰਦਸਤੀ ਕਾਰ ’ਚ ਬਿਠਾ ਲਿਆ ਅਤੇ ਕਾਰ ਨੂੰ ਨੌਜਵਾਨ ਐਮੀ ਵਾਸੀ ਡੇਰਾ ਬਾਬਾ ਨਾਨਕ ਚਲਾ ਰਿਹਾ ਸੀ, ਜੋ ਕਾਰ ਨੂੰ ਫਤਿਹਗੜ੍ਹ ਚੂੜੀਆਂ ਵੱਲ ਲੈ ਗਏ ਅਤੇ ੳਸ ਨੂੰ ਸ਼ਰਾਬ ਪੀਣ ਲਈ ਮਜ਼ਬੂਰ ਕਰਦੇ ਰਹੇ ਅਤੇ ਨਾ ਪੀਣ ’ਤੇ ਉਸਦੀ ਮਾਰ ਕੁੱਟ ਕਰਦੇ ਰਹੇ ਅਤੇ ਜ਼ਿਆਦਾ ਸ਼ਰਾਬ ਪੀਣ ਕਰਕੇ ਉਹ ਬੇਹੋਸ਼ ਹੋ ਗਈ ਤੇ ਫਿਰ ਉਕਤ ਨੌਜਵਾਨ ਉਸ ਨੂੰ ਨੀਮਬੇਹੋਸ਼ੀ ਦੀ ਹਾਲਤ ਵਿਚ ਮਾਲੇਵਾਲ ਅੱਡੇ ’ਚ ਛੱਡ ਕੇ ਚਲੇ ਗਏ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਦੋਵਾਂ ਨੌਜਵਾਨਾਂ ਖ਼ਿਲਾਫ਼ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰਨ ਤੋਂ ਬਾਅਦ ਸਾਹਿਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ :  ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News