ਨਾਈਜੀਰੀਆ ''ਚ ਵਾਪਰਿਆ ਟ੍ਰੇਨ-ਬੱਸ ਹਾਦਸਾ, 1 ਹਲਾਕ ਤੇ ਕਈ ਜ਼ਖਮੀ

Monday, Sep 14, 2020 - 07:08 PM (IST)

ਨਾਈਜੀਰੀਆ ''ਚ ਵਾਪਰਿਆ ਟ੍ਰੇਨ-ਬੱਸ ਹਾਦਸਾ, 1 ਹਲਾਕ ਤੇ ਕਈ ਜ਼ਖਮੀ

ਲਾਗੋਸ (ਸਿਨਹੂਆ): ਦੱਖਣ-ਪੱਛਮੀ ਨਾਈਜੀਰੀਆ ਦੇ ਲਾਗੋਸ ਵਿਚ ਸੋਮਵਾਰ ਸਵੇਰੇ ਇਕ ਟ੍ਰੇਨ ਦੀ ਬੱਸ ਤੇ ਇਕ ਐੱਸ.ਯੂ.ਵੀ. ਨਾਲ ਟੱਕਰ ਹੋ ਗਈ, ਜਿਸ ਕਾਰਣ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਲਾਗੋਸ ਦੇ ਸਟੇਟ ਐਮਰਜੰਸੀ ਪ੍ਰਬੰਧਨ ਵਲੋਂ ਦਿੱਤੀ ਗਈ ਹੈ।

ਲਾਗੋਸ ਸਟੇਟ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਓਲੁਫੈਮੀ ਓਕੇ-ਓਸਨੀਨਤੋਲੂ ਨੇ ਕਿਹਾ ਕਿ ਬੱਸ, ਜਿਸ ਵਿਚ 6 ਯਾਤਰੀ ਸਵਾਰ ਸਨ ਤੇ ਇਕ ਹਾਈਲੈਂਡਰ, ਜੋ ਕਿ ਰੇਲ ਲਾਈਨਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਟ੍ਰੇਨ ਨਾਲ ਟਕਰਾ ਗਏ। ਟ੍ਰੇਨ ਦੋਵਾਂ ਵਾਹਨਾਂ ਨੂੰ ਕੁਝ ਦੂਰੀ ਲਈ ਖਿੱਚ ਕੇ ਲੈ ਗਈ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਨਾਈਜੀਰੀਆ ਵਿਚ ਅਕਸਰ ਅਜਿਹੇ ਘਾਤਕ ਸੜਕ ਹਾਦਸੇ ਹੁੰਦੇ ਰਹਿੰਦੇ ਹਨ, ਜੋ ਕਿ ਸੜਕਾਂ ਦੀ ਮਾੜੀ ਹਾਲਤ ਤੇ ਲਾਪਰਵਾਹੀ ਭਰੀ ਡਰਾਈਵਿੰਗ ਕਾਰਣ ਵਾਪਰਦੇ ਹਨ।


author

Baljit Singh

Content Editor

Related News