ਨਾਈਜਰ ਅਤੇ ਡੀ.ਆਰ. ਕਾਂਗੋ ''ਚ ਹੈਜਾ ਨਾਲ 100 ਤੋਂ ਵਧੇਰੇ ਲੋਕਾਂ ਦੀ ਮੌਤ
Thursday, Aug 16, 2018 - 10:53 AM (IST)

ਨਿਆਮੀ (ਭਾਸ਼ਾ)— ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਜਿੱਥੇ ਹੈਜਾ ਦੀ ਮਹਾਮਾਰੀ ਨਾਲ ਫਰਵਰੀ ਤੋਂ ਹੁਣ ਤੱਕ 127 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਨਾਈਜਰ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰਬੀ ਕਾਸਾਈ ਖੇਤਰ ਦੇ ਸਿਹਤ ਮੰਤਰੀ ਹਿਪੋਲਾਈਟ ਮੁਟੋਮਬੋ ਮਬਾਬੇ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ 2,100 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਜਦਕਿ ਫਰਵਰੀ ਤੋਂ ਹੁਣ ਤੱਕ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਸੰਯੁਕਤ ਰਾਸ਼ਟਰ ਨੇ ਕੱਲ ਦੱਸਿਆ ਕਿ ਨਾਈਜਰ ਦੇ ਮਰਾਦੀ ਸੂਬੇ ਵਿਚ ਹੈਜਾ ਨਾਲ 22 ਲੋਕਾਂ ਦੀ ਮੌਤ ਹੋਈ ਹੈ।