ਨਿਆਗਰਾ ਪੁਲਸ ਨੇ ਜ਼ਬਤ ਕੀਤੇ ਚੋਰੀ ਹੋਏ ਮਾਸਕ ਤੇ ਸੈਨੇਟਾਈਜ਼ਰ, ਕੀਮਤ ਹੈ 7.67 ਲੱਖ ਡਾਲਰ

06/25/2020 2:51:34 PM

ਨਿਆਗਰਾ- ਕੋਵਿਡ-19 ਕਾਰਨ ਹਰ ਕਿਸੇ ਨੂੰ ਮਾਸਕ ਅਤੇ ਸੈਨੇਟਾਈਜ਼ਰ ਦੀ ਜ਼ਰੂਰਤ ਪੈਂਦੀ ਹੈ ਤੇ ਇਸੇ ਗੱਲ ਦਾ ਫਾਇਦਾ ਉਠਾ ਕੇ ਬਹੁਤ ਠੱਗ ਤੇ ਚੋਰ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਖਰੀਦ ਕੇ ਮਹਿੰਗੇ ਭਾਅ ਵੇਚ ਰਹੇ ਹਨ। ਨਿਆਗਰਾ ਪੁਲਸ ਨੇ ਵੱਡੀ ਮਾਤਰਾ ਵਿਚ ਚੋਰੀ ਹੋਏ ਮਾਸਕ ਅਤੇ ਸੈਨੇਟਾਈਜ਼ਰ ਜ਼ਬਤ ਕੀਤੇ ਹਨ ਤੇ ਇਸ ਚੋਰੀ ਵਿਚ ਸ਼ਾਮਲ ਇਕ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਐੱਨ-95 ਮਾਸਕ ਤੇ ਸੈਨੇਟਾਈਜ਼ਰ ਲਗਭਗ 7,67,000 ਡਾਲਰ ਮੁੱਲ ਦੇ ਹਨ।

ਇਹ ਮੁਹਿੰਮ 1,30,000 ਐੱਨ-95 ਮਾਸਕ ਅਤੇ ਸੈਨੇਟਾਈਜ਼ਰ ਦੀਆਂ 7500 ਬੋਤਲਾਂ ਨੂੰ ਲੱਭਣ ਲਈ ਚਲਾਈ ਗਈ ਸੀ, ਜਿਸ ਨੂੰ ਕਿ ਜਾਅਲੀ ਬੈਂਕ ਡਰਾਫਟ ਨਾਲ ਖਰੀਦਿਆ ਗਿਆ ਸੀ।
ਜਾਸੂਸਾਂ ਨੇ ਇਸ ਜਾਅਲੀ ਬੈਂਕ ਡਰਾਫਟ ਸਬੰਧੀ ਕੁਝ ਜਾਣਕਾਰੀ ਟਰੇਸ ਕਰ ਲਈ ਸੀ ਤੇ ਇਸ ਚੋਰੀ ਦਾ ਰਾਜ਼ ਖੋਲ੍ਹਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮੰਗਲਵਾਰ ਨੂੰ ਪਾਈਨ ਵੈਲੀ ਡਰਾਈਵ ਅਤੇ ਹਾਈਵੇਅ 407 ਖੇਤਰ ਦੇ ਇਕ ਗੋਦਾਮ ਵਿਖੇ ਸਰਚ ਵਾਰੰਟ ਲੈ ਜਾ ਕੇ ਤਲਾਸ਼ੀ ਲਈ ਗਈ, ਜਿੱਥੋਂ ਵੱਡੀ ਮਾਤਰਾ ਵਿਚ ਸੈਨੇਟਾਈਜ਼ਰ ਤੇ ਮਾਸਕ ਮਿਲੇ।। 
ਪੁਲਸ ਮੁਤਾਬਕ ਉਨ੍ਹਾਂ ਵੁਡਬ੍ਰਿਜ ਦੇ 34 ਸਾਲਾ ਰਿਚਰਡ ਹਰੀਰਾਜ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਸ ਉੱਤੇ ਲੁੱਟ-ਖੋਹ ਰਾਹੀਂ 5,000 ਡਾਲਰ ਤੋਂ ਵੱਧ ਦੀ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। ਪੁਲਸ ਦਾ ਕਹਿਣਾ ਹੈ ਕਿ  ਮਾਸਕ ਅਤੇ ਹੈਂਡ ਸੈਨੀਟਾਈਜ਼ਰ ਨੂੰ ਜ਼ਬਤ ਕਰ ਲਿਆ ਗਿਆ ਹੈ।ਜਾਂਚ ਜਾਰੀ ਹੈ ਤੇ ਅਜਿਹੇ ਹੋਰ ਗਿਰੋਹਾਂ ਨੂੰ ਫੜਨ ਲਈ ਪੁਲਸ ਕੋਸ਼ਿਸ਼ਾਂ ਕਰ ਰਹੀ ਹੈ। 


Sanjeev

Content Editor

Related News