ਨਾਇਗਰਾ ਫਾਲਜ਼ ''ਚ ਭਾਰਤੀ ਵਿਦਿਆਰਥਣ ਨੂੰ ਅਗਵਾ ਕਰਨ ਦੇ ਦੋਸ਼ ''ਚ ਗੋਰਾ ਗ੍ਰਿਫ਼ਤਾਰ

Sunday, Jul 31, 2022 - 03:30 AM (IST)

ਨਾਇਗਰਾ ਫਾਲਜ਼ ''ਚ ਭਾਰਤੀ ਵਿਦਿਆਰਥਣ ਨੂੰ ਅਗਵਾ ਕਰਨ ਦੇ ਦੋਸ਼ ''ਚ ਗੋਰਾ ਗ੍ਰਿਫ਼ਤਾਰ

ਨਿਊਯਾਰਕ/ਓਂਟਾਰੀਓ (ਰਾਜ ਗੋਗਨਾ) : ਕੈਨੇਡਾ ਦੇ ਓਂਟਾਰੀਓ ਦੇ ਨਾਇਗਰਾ ਫਾਲਜ਼ ਖੇਤਰ 'ਚ ਬੀਤੇ ਦਿਨੀਂ ਇਕ ਭਾਰਤੀ ਵਿਦਿਆਰਥਣ ਨੂੰ ਰਸਤਾ ਪੁੱਛਣ ਦੇ ਬਹਾਨੇ ਇਕ ਗੋਰੇ ਵੱਲੋਂ ਆਪਣੇ ਪਿਕਅੱਪ ਟਰੱਕ 'ਚ ਜਬਰੀ ਅਗਵਾ ਕਰਨ ਤੋਂ ਬਾਅਦ ਉਸ ਨੂੰ ਜਿਣਸੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਮਾਮਲੇ 'ਚ ਨਾਇਗਰਾ ਪੁਲਸ ਨੇ 23 ਸਾਲ ਦੇ ਦੋਸ਼ੀ ਰਿਚਰਡ ਮੋਰੋ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਪੀੜਤ ਵਿਦਿਆਰਥਣ ਵੱਲੋਂ ਬਹੁਤ ਹੀ ਮੁਸ਼ਕਿਲ ਨਾਲ ਆਪਣੇ-ਆਪ ਨੂੰ ਬਚਾ ਕੇ ਇਕ ਰਾਹਗੀਰ ਦੀ ਮਦਦ ਨਾਲ ਪੁਲਸ ਤੱਕ ਪਹੁੰਚ ਕੀਤੀ ਗਈ ਸੀ। ਪੀੜਤਾ ਇਸ ਹਾਦਸੇ ਤੋਂ ਬਾਅਦ ਮਾਨਸਿਕ ਤੌਰ 'ਤੇ ਸਦਮੇ ਵਿੱਚ ਹੈ।


author

Mukesh

Content Editor

Related News