ਨਿਊਯਾਰਕ "ਚ ਯਾਤਰੀ ਬੱਸ ਹੋਈ ਹਾਦਸਾਗ੍ਰਸਤ, 8 ਵਿਅਕਤੀ ਜ਼ਖ਼ਮੀ

Saturday, Jan 16, 2021 - 08:05 AM (IST)

ਨਿਊਯਾਰਕ "ਚ ਯਾਤਰੀ ਬੱਸ ਹੋਈ ਹਾਦਸਾਗ੍ਰਸਤ, 8 ਵਿਅਕਤੀ ਜ਼ਖ਼ਮੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਸਿਟੀ ਦੇ ਬ੍ਰੋਨਕਸ ਵਿਚ ਇਕ ਯਾਤਰੀ ਬੱਸ  ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਕਈ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸੇ ਦੌਰਾਨ ਇਕ ਬੱਸ ਸੜਕ 'ਤੇ ਇਕ ਪਾਸੇ ਜਾਣ ਤੋਂ ਬਾਅਦ ਇਕ ਪੁਲ਼ ਤੋਂ ਹੇਠਾਂ ਲਟਕ ਗਈ। ਨਿਊਯਾਰਕ ਦੇ ਪੁਲਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ 11:10 ਵਜੇ ਯੂਨੀਵਰਸਿਟੀ ਐਵੀਨਿਊ ਦੇ ਕਰਾਸ ਬ੍ਰੋਨਕਸ ਐਕਸਪ੍ਰੈਸ ਰੋਡ 'ਤੇ ਵਾਪਰੀ। 

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿਚ ਬੱਸ ਚਾਲਕ ਸਣੇ ਘੱਟੋ-ਘੱਟ 7 ਤੋਂ 8 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁੱਝ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਇਸ ਹਾਦਸੇ ਵਿਚ ਬੱਸ ਡਰਾਈਵਰ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ। 

PunjabKesari

ਨਿਊਯਾਰਕ ਸਿਟੀ ਫਾਇਰ ਵਿਭਾਗ ਨੇ ਇਸ ਹਾਦਸੇ ਸੰਬੰਧੀ ਦੱਸਿਆ ਕਿ ਇਹ ਬੱਸ ਤਕਰੀਬਨ 50 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੀ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਖੇਤਰ ਦੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਅਧਿਕਾਰੀਆਂ ਅਨੁਸਾਰ ਬੱਸ ਦੇ ਦੁਰਘਟਨਾਗ੍ਰਸਤ ਹੋਣ ਪਿੱਛੇ ਬ੍ਰੇਕ ਫੇਲ੍ਹ ਜਾਂ ਕਾਬੂ ਤੋਂ ਬਾਹਰ ਹੋ ਜਾਣ ਦੇ ਕਾਰਨ ਹੋ ਸਕਦੇ ਹਨ।


author

Lalita Mam

Content Editor

Related News