ਤੂਫਾਨ ''ਚ ਬਰਬਾਦ ਹੋਏ ਘਰ ਦੀ ਸਫਾਈ ਦੌਰਾਨ ਜੋੜੇ ਨੂੰ ਲੱਭੇ ਬੇਸ਼ਕੀਮਤੀ ਤੋਹਫੇ, ਦੇਖ ਕੇ ਖਿੜ ਗਏ ਚਿਹਰੇ

Monday, Jul 24, 2017 - 03:23 PM (IST)

ਵਾਸ਼ਿੰਗਟਨ— ਟੈਕਸਾਸ ਦੇ ਕੈਂਟਨ ਸ਼ਹਿਰ 'ਚ ਰਹਿਣ ਵਾਲੇ ਇਕ ਜੋੜੇ ਦਾ ਘਰ ਤੂਫਾਨ 'ਚ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਸੀ ਪਰ ਉਸ ਮਲਬੇ ਅੰਦਰ ਉਨ੍ਹਾਂ ਨੂੰ ਇਕ ਅਨਮੋਲ ਚੀਜ਼ ਮਿਲੀ, ਜੋ ਕੁੱਝ ਦਿਨ ਪਹਿਲਾਂ ਹੀ ਲਾਪਤਾ ਹੋਈ ਸੀ। ਉਨ੍ਹਾਂ ਨੂੰ ਘਰ ਬਰਬਾਦ ਹੋਣ ਦਾ ਜਿੰਨਾ ਦੁੱਖ ਸੀ, ਉਸ ਤੋਂ ਕਿਤੇ ਜ਼ਿਆਦਾ ਇਸ ਚੀਜ਼ ਨੂੰ ਮੁੜ ਪਾ ਕੇ ਹੋਈ। ਜਸਟਿਨ ਡਿਊਕ ਅਤੇ ਏਰਿਅਲ ਦੇ ਵਿਆਹ ਹੋਏ ਨੂੰ ਕੁੱਝ ਹੀ ਸਮਾਂ ਹੋਇਆ ਸੀ ਪਰ ਕੁੱਝ ਦਿਨ ਪਹਿਲਾਂ ਹੀ ਏਰੀਅਲ ਦੀ ਕੀਮਤੀ ਮੰਗਣੀ ਵਾਲੀ ਅੰਗੂਠੀ ਅਤੇ ਵਿਆਹ ਵਾਲਾ ਈਅਰ ਰਿੰਗ ਗੁਆਚ ਗਿਆ। 

PunjabKesari
ਦੋਹਾਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾ ਮਿਲਿਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਲੱਭਿਆ ਜਾਵੇ। ਉਨ੍ਹਾਂ ਦੇ ਦੋਸਤਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਕਿਤੇ ਨਾ ਮਿਲਿਆ। ਤਕਰੀਬਨ ਇਕ ਹਫਤੇ ਮਗਰੋਂ ਕੈਂਟਨ 'ਚ ਭਿਆਨਕ ਤੂਫਾਨ ਆਇਆ, ਜਿਸ 'ਚ ਉਸ ਦਾ ਘਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ।

PunjabKesari

ਤੂਫਾਨ ਮਗਰੋਂ ਸੁਰੱਖਿਆ ਟੀਮ ਮੌਕੇ 'ਤੇ ਪੁੱਜੀ ਅਤੇ ਮਲਬਾ ਹਟਾਇਆ। ਇਸ ਦੌਰਾਨ ਉਨ੍ਹਾਂ ਨੂੰ ਇਕ ਈਅਰ ਰਿੰਗ ਮਿਲਿਆ ਅਤੇ 30 ਫੁੱਟ ਦੀ ਡੂੰਘਾਈ 'ਚੋਂ ਇਕ ਅੰਗੂਠੀ ਮਿਲੀ। ਇਸ ਅੰਗੂਠੀ ਨੂੰ ਦੇਖਦਿਆਂ ਹੀ ਦੋਹਾਂ ਨੂੰ ਕਾਫੀ ਖੁਸ਼ੀ ਵੀ ਹੋਈ ਅਤੇ ਹੈਰਾਨੀ ਵੀ। ਅਸਲ 'ਚ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਸ ਤਰ੍ਹਾਂ ਉਨ੍ਹਾਂ ਦੀ ਲਾਪਤਾ ਹੋਈ ਚੀਜ਼ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਸੱਚੇ ਪਿਆਰ ਦੀ ਨਿਸ਼ਾਨੀ ਹੈ, ਇਸੇ ਲਈ ਮੁੜ ਲੱਭ ਗਈ।


Related News