ਚੀਨ : ਪਬਲਿਕ ਬਾਥਰੂਮ ਦੇ ਠੰਡੇ ਫਰਸ਼ 'ਤੇ ਨਵਜੰਮੀ ਬੱਚੀ ਨੂੰ ਛੱਡ ਗਈ ਮਾਂ, ਕੋਰੋਨਾ ਦਾ ਸ਼ੱਕ
Wednesday, Mar 11, 2020 - 11:44 AM (IST)
ਬੀਜਿੰਗ— ਕੋਰੋਨਾ ਵਾਇਰਸ ਦਾ ਗੜ੍ਹ ਬਣੇ ਚੀਨ 'ਚ ਲੋਕਾਂ ਦੀ ਜ਼ਿੰਦਗੀ ਬਹੁਤ ਬੁਰੀ ਤਰ੍ਹਾਂ ਉਲਝ ਗਈ ਹੈ। ਅਜਿਹੇ 'ਚ ਲੋਕ ਆਪਣੇ ਰਿਸ਼ਤੇਦਾਰਾਂ ਜਾਂ ਪਰਿਵਾਰ ਨੂੰ ਭੁੱਲ ਕੇ ਸਿਰਫ ਆਪਣੀ ਸੁਰੱਖਿਆ ਲਈ ਸੁਆਰਥੀ ਬਣਦੇ ਦਿਖਾਈ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਇੱਥੇ ਸਾਹਮਣੇ ਆਇਆ ਹੈ। ਇੱਥੇ ਇਕ ਮਾਂ ਨੇ ਆਪਣੀ ਨਵਜੰਮੀ ਬੱਚੀ ਨੂੰ ਜਨਤਕ (ਪਬਲਿਕ) ਬਾਥਰੂਮ 'ਚ ਫਰਸ਼ 'ਤੇ ਛੱਡ ਦਿੱਤਾ। ਇਹ ਬੱਚੀ ਸਿਰਫ 10 ਦਿਨ ਦੀ ਹੈ। ਕਿਸੇ ਵਿਅਕਤੀ ਨੇ ਇਸ ਬੱਚੀ ਨੂੰ ਫਰਸ਼ 'ਤੇ ਪਈ ਦੇਖਿਆ ਤੇ ਇਸ ਬਾਰੇ ਪੁਲਸ ਨੂੰ ਦੱਸਿਆ।
ਚੀਨ ਦੇ ਸਿਚੁਆਨ ਸੂਬੇ ਦੇ ਮਿਆਨਯਾਂਗ ਸ਼ਹਿਰ 'ਚ ਝਾਊ ਨਾਂ ਦਾ ਵਿਅਕਤੀ ਪਬਲਿਕ ਬਾਥਰੂਮ 'ਚ ਗਿਆ ਸੀ ਤੇ ਇੱਥੇ ਹੀ ਉਸ ਨੇ ਇਕ ਬੱਚੀ ਨੂੰ ਰੋਂਦੇ ਹੋਏ ਦੇਖਿਆ। ਬੱਚੀ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ ਤੇ ਉਹ ਠੰਡ ਨਾਲ ਕੰਬ ਰਹੀ ਸੀ। ਪੁਲਸ ਨੇ ਤੁਰੰਤ ਬੱਚੀ ਨੂੰ ਗਰਮ ਕੱਪੜਿਆਂ 'ਚ ਲਪੇਟਿਆ ਤੇ ਉਸ ਨੂੰ ਮਿਆਨਯਾਂਗ ਸ਼ਹਿਰ ਦੇ ਕੋਰੋਨਾ ਕਵਾਰੰਟੀਨ ਸੈਂਟਰ 'ਚ ਲੈ ਗਏ, ਜਿੱਥੇ ਉਸ ਦੇ ਟੈੱਸਟ ਕਰਵਾਏ ਗਏ।
ਪੁਲਸ ਨੂੰ ਸ਼ੱਕ ਹੈ ਕਿ ਕੋਈ ਕੋਰੋਨਾ ਪੀੜਤ ਔਰਤ ਇਸ ਬੱਚੀ ਨੂੰ ਇੱਥੇ ਛੱਡ ਗਈ ਹੋਵੇਗੀ ਫਿਲਹਾਲ ਬੱਚੀ ਨੂੰ ਜਾਂਚ ਮਗਰੋਂ ਅਨਾਥ ਆਸ਼ਰਮ 'ਚ ਭੇਜਿਆ ਗਿਆ ਹੈ ਤੇ ਪੁਲਸ ਵਾਲੇ ਉਸ ਦੇ ਪਰਿਵਾਰ ਨੂੰ ਲੱਭਣ 'ਚ ਜੁਟ ਗਏ ਹਨ। ਚੀਨ 'ਚ ਨਿਯਮ ਹੈ ਕਿ ਜੇਕਰ ਕੋਈ ਮਾਂ-ਬਾਪ ਇਕ ਤੋਂ ਵਧ ਬੱਚੇ ਨੂੰ ਕੋਲ ਰੱਖਦਾ ਹੈ ਤਾਂ ਉਸ ਨੂੰ ਸਜ਼ਾ ਦੇ ਤੌਰ 'ਤੇ 5 ਸਾਲ ਦੀ ਕੈਦ ਦੀ ਹੁੰਦੀ ਹੈ। ਚੀਨ ਦੇ ਨਿਯਮ ਮੁਤਾਬਕ ਮਾਂ-ਬਾਪ ਇਕ ਹੀ ਬੱਚੇ ਨੂੰ ਜਨਮ ਦੇ ਸਕਦੇ ਹਨ ਤੇ ਇਸੇ ਕਾਰਨ ਬਹੁਤ ਸਾਰੇ ਲੋਕ ਦੂਜਾ ਬੱਚਾ ਹੋਣ 'ਤੇ ਅਜਿਹਾ ਕਦਮ ਚੁੱਕ ਲੈਂਦੇ ਹਨ।