ਨਿਊਜ਼ੀਲੈਂਡ ਚੋਣਾਂ : ਨੈਸ਼ਨਲ ਪਾਰਟੀ ਦੀ ਜੁਡਿਥ ਨੇ ਜੈਸਿੰਡਾ ਨੂੰ ਦਿੱਤੀ ਜਿੱਤ ਦੀ ਵਧਾਈ

Sunday, Oct 18, 2020 - 02:07 AM (IST)

ਨਿਊਜ਼ੀਲੈਂਡ ਚੋਣਾਂ : ਨੈਸ਼ਨਲ ਪਾਰਟੀ ਦੀ ਜੁਡਿਥ ਨੇ ਜੈਸਿੰਡਾ ਨੂੰ ਦਿੱਤੀ ਜਿੱਤ ਦੀ ਵਧਾਈ

ਆਕਲੈਂਡ- ਨਿਊਜ਼ੀਲੈਂਡ ਚੋਣਾਂ ਵਿਚ ਜੈਸਿੰਡਾ ਦੀ ਅਗਵਾਈ ਵਿਚ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ 'ਤੇ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੀ ਨੇਤਾ ਜੁਡਿੱਥ ਨੇ ਜੈਸਿੰਡਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਪਾਰਟੀ ਦੀ ਹਾਰ ਪਿੱਛੋਂ ਇਕ ਛੋਟੇ ਜਿਹੇ ਭਾਸ਼ਣ ਵਿਚ ਜੁਡਿੱਥ ਨੇ ਕਿਹਾ ਕਿ ਨੈਸ਼ਨਲ ਪਾਰਟੀ ਨੂੰ ਆਪਣੀ ਵੋਟ ਦੇਣ ਵਾਲਿਆਂ ਦਾ ਉਹ ਧੰਨਵਾਦ ਕਰਦੇ ਹਨ ਤੇ ਇਨ੍ਹਾਂ ਵੋਟਾਂ ਦਾ ਮੁੱਲ ਅਸੀਂ ਅਗਲੀਆਂ ਸੰਸਦੀ ਚੋਣਾਂ ਵਿਚ ਉਤਾਰਾਂਗੇ।

ਕੰਜ਼ਰਵੇਟਿਵ ਵਿਚਾਰਾਂ ਵਾਲੀ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਦੀ ਨੇਤਾ 61 ਸਾਲਾ ਜੁਡਿਥ ਕਾਲਿੰਸ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਮਾਗਰਿਟ ਥੈਚਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਇਸੇ ਲਈ ਨਿਊਜ਼ੀਲੈਂਡ ਮੀਡੀਆ ਉਨ੍ਹਾਂ ਨੂੰ ਕ੍ਰਸ਼ਰ ਭਾਵ ਕੁਚਲ ਦੇਣ ਵਾਲੀ ਕਹਿ ਰਹੇ ਸਨ।  
ਨਿਊਜ਼ੀਲੈਂਡ ਮੀਡੀਆ ਮੁਤਾਬਕ ਲੇਬਰ ਪਾਰਟੀ ਨੂੰ 48.9 ਫੀਸਦੀ ਤੇ ਕੁੱਲ 64 ਸੀਟਾਂ ਹਾਸਲ ਹੋਈਆਂ। 120 ਸੀਟਾਂ ਵਾਲੀ ਸੰਸਦ ਵਿਚ ਬਹੁਮਤ ਦਾ ਅੰਕੜਾ 61 ਹੈ। ਜੁਡਿਥ ਕੋਲਿੰਸ ਦੀ ਨੈਸ਼ਨਲ ਪਾਰਟੀ ਨੂੰ 27 ਫੀਸਦੀ ਵੋਟਾਂ ਹਾਸਲ ਹੋਈਆਂ ਤੇ 35 ਸੀਟਾਂ ਮਿਲੀਆਂ। ਏ. ਸੀ. ਟੀ. ਨਿਊਜ਼ੀਲੈਂਡ ਪਾਰਟੀ ਨੂੰ 10 ਸੀਟਾਂ ਮਿਲੀਆਂ।


author

Lalita Mam

Content Editor

Related News