ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ''ਤੇ ਹਰਮਿੰਦਰ ਨੂਰਪੁਰੀ ਦਾ ਵੀਡੀਓ ਗੀਤ ਰਿਲੀਜ਼ (ਵੀਡੀਓ)

Sunday, Nov 17, 2019 - 05:50 PM (IST)

ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ''ਤੇ ਹਰਮਿੰਦਰ ਨੂਰਪੁਰੀ ਦਾ ਵੀਡੀਓ ਗੀਤ ਰਿਲੀਜ਼ (ਵੀਡੀਓ)

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਆਗਾਜ਼ 30 ਨਵੰਬਰ ਅਤੇ 1 ਦਸੰਬਰ ਨੂੰ ਪੁਲਮਾਨ ਪਾਰਕ ਟਾਕਾਨੀਨੀ ਵਿਖੇ ਹੋ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਅੱਜ ਇੰਨ੍ਹਾਂ ਖੇਡਾਂ ਸਬੰਧੀ ਇਕ ਵਿਸ਼ੇਸ਼ ਵੀਡੀਓ ਗੀਤ 'ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ' ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਦੀ ਆਵਾਜ਼ ਵਿਚ ਇੱਥੇ ਰੇਡੀਓ ਸਾਡੇ ਆਲਾ ਸਟੂਡੀਓ ਦੇ ਮਹਿੰਦਰਾ ਹਾਲ ਵਿਚ ਰਿਲੀਜ਼ ਕੀਤਾ ਗਿਆ। 

ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜਪੁਰੀ ਨੇ ਲਿਖਿਆ ਹੈ ਜਦਕਿ ਇਸਦਾ ਸੰਗੀਤ ਦਿੱਤਾ ਹੈ ਪ੍ਰਸਿੱਧ ਸੰਗੀਤਕਾਰ ਜੋੜੀ ਜੱਸੀ ਬ੍ਰਦਰਜ਼ ਨੇ। ਗੀਤ ਦੇ ਬੋਲ ਹਨ 'ਵਿਰਸੇ ਦੇ ਵਿਚ ਵੱਸਦੀ ਹੈ ਜਿੰਦ ਜਾਨ ਪੰਜਾਬੀਆਂ ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ'। ਪੂਰਾ ਗੀਤ ਸਾਰੀਆਂ ਖੇਡਾਂ ਦੀ ਰੂਪ-ਰੇਖਾ ਦਰਸਾਉਂਦਾ ਹੈ। ਇਸ ਗੀਤ ਨੂੰ ਪ੍ਰਸਿੱਧ ਸੰਗੀਤ ਕੰਪਨੀ ਮੰਗਲਾ ਰਿਕਾਰਡਜ਼ ਨੇ ਰਿਲੀਜ਼ ਕੀਤਾ ਹੈ। ਇਹ ਗੀਤ ਯੂ.ਟਿਊਬ ਉੇੱਤੇ ਫੁੱਲ ਹਾਈ ਡੈਫੀਨੇਸ਼ਨ ਕੁਆਲਿਟੀ ਉਤੇ ਅਪਲੋਡ ਵੀ ਕਰ ਦਿੱਤਾ ਗਿਆ ਹੈ। 

 

ਗੀਤ ਰਿਲੀਜ਼ ਕਰਨ ਵੇਲੇ ਸਿੱਖ ਖੇਡਾਂ ਦੇ ਪ੍ਰਬੰਧਕਾਂ ਵਿਚ ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ ਤੋਂ ਇਲਾਵਾ ਕਲਚਰਲ ਕਮੇਟੀ ਤੋਂ ਸ੍ਰੀ ਨਵਤੇਜ ਰੰਧਾਵਾ, ਰੇਡੀਓ ਸਾਡੇ ਆਲਾ ਤੋਂ ਸ਼ਰਨ ਸਿੰਘ, ਮਿਊਜ਼ਕ ਇੰਡਸਟਰੀ ਤੋਂ ਜੱਸੀ ਜੀ, ਢੋਲ ਬਲਾਸਟਰ ਅਜੀਤਪਾਲ ਸਿੰਘ ਸੈਣੀ, ਗੁਰਿੰਦਰ ਸੰਧੂ ਅਤੇ ਹੋਰ ਪੰਜਾਬੀ ਸਭਿਆਚਾਰ ਪੇਸ਼ ਕਰਦੇ ਕਲਾਕਾਰ ਸਨ।


author

Vandana

Content Editor

Related News