ਯੂਕ੍ਰੇਨ ਦੀ ਮਦਦ ਲਈ ਨਿਊਜ਼ੀਲੈਂਡ ਭੇਜੇਗਾ ਟਰਾਂਸਪੋਰਟ ਜਹਾਜ਼ ਅਤੇ ਰਾਸ਼ੀ
Monday, Apr 11, 2022 - 12:37 PM (IST)
ਵੈਲਿੰਗਟਨ (ਭਾਸ਼ਾ): ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦੀ ਮਦਦ ਨੂੰ ਮਹੱਤਵਪੂਰਨ ਹੁਲਾਰਾ ਦੇਣ ਲਈ ਇੱਕ ਫ਼ੌਜੀ ਟਰਾਂਸਪੋਰਟ ਜਹਾਜ਼ ਅਤੇ 50 ਵਿਅਕਤੀਆਂ ਦੀ ਸਹਾਇਤਾ ਟੀਮ ਯੂਰਪ ਭੇਜੇਗਾ ਅਤੇ ਨਾਲ ਹੀ ਹਥਿਆਰ ਖਰੀਦਣ ਲਈ ਬ੍ਰਿਟੇਨ ਨੂੰ ਪੈਸਾ ਵੀ ਦੇਵੇਗਾ। ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ C130 ਹਰਕੂਲੀਸ ਜਹਾਜ਼ ਜ਼ਰੂਰੀ ਉਪਕਰਣਾਂ ਅਤੇ ਸਪਲਾਈ ਲਈ ਯੂਰਪ ਦਾ ਦੌਰਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਸਿੱਧੇ ਯੂਕ੍ਰੇਨ ਨਹੀਂ ਜਾਵੇਗਾ ਕਿਉਂਕਿ ਫ਼ੌਜ ਦੇ ਜ਼ਿਆਦਾਤਰ ਸਾਜ਼ੋ-ਸਾਮਾਨ ਨੂੰ ਜ਼ਮੀਨੀ ਰਸਤੇ ਤੋਂ ਦੇਸ਼ ਪਹੁੰਚਾਇਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦੀ ਚਿਤਾਵਨੀ, ਰੂਸੀ ਹਮਲੇ ਸਿਰਫ ਯੂਕ੍ਰੇਨ ਤੱਕ ਸੀਮਤ ਨਹੀਂ ਰਹਿਣਗੇ
ਅਰਡਰਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਫ਼ੌਜੀ ਅਤੇ ਮਨੁੱਖੀ ਅਧਿਕਾਰਾਂ ਦੇ ਸਹਿਯੋਗ 'ਤੇ ਵਾਧੂ 13 ਮਿਲੀਅਨ ਨਿਊਜ਼ੀਲੈਂਡ ਡਾਲਰ (9 ਮਿਲੀਅਨ ਡਾਲਰ) ਖਰਚ ਕਰੇਗੀ, ਜਿਸ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਖਰੀਦਣ ਲਈ ਬ੍ਰਿਟੇਨ ਨੂੰ 7.5 ਮਿਲੀਅਨ ਨਿਊਜ਼ੀਲੈਂਡ ਡਾਲਰ ਦਾ ਭੁਗਤਾਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 67 ਵਿਅਕਤੀ ਤਾਇਨਾਤ ਕੀਤੇ ਗਏ ਹਨ। ਹੁਣ ਤੱਕ, ਯੂਕ੍ਰੇਨ ਦੀ ਮਦਦ ਲਈ ਨਿਊਜ਼ੀਲੈਂਡ ਦਾ ਕੁੱਲ ਯੋਗਦਾਨ 30 ਮਿਲੀਅਨ ਨਿਊਜ਼ੀਲੈਂਡ ਡਾਲਰ (20 ਮਿਲੀਅਨ ਡਾਲਰ) ਤੱਕ ਪਹੁੰਚ ਗਿਆ ਹੈ।