ਨਿਊਜ਼ੀਲੈਂਡ ਦੇ ਸਿੱਖ ਹੈਰੀਟੇਜ ਸਕੂਲ ਵਲੋਂ ਮਨਾਇਆ ਗਿਆ 'ਸਿੱਖ ਚਿਲਡਰਨ ਡੇਅ'
Saturday, Oct 15, 2022 - 04:24 PM (IST)

ਨਿਊਜ਼ੀਲੈਂਡ - ਨਿਊਜ਼ੀਲੈਂਡ ਅਧੀਨ ਆਉਂਦੇ ਟਾਕਾਨੀਨੀ ਵਿਚ ਸਿੱਖ ਹੈਰੀਟੇਜ ਸਕੂਲ ਵਲੋਂ ਵੱਡਾ ਉਪਰਾਲਾ ਕੀਤਾ ਗਿਆ। ਸਕੂਲ ਵਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ 'ਹੋਣਹਾਰ ਬੱਚੇ ਸੁਨਹਿਰਾ ਭਵਿੱਖ' ਸਲੋਗਨ ਤਹਿਤ ਸਿੱਖ ਚਿਲਡਰਨ ਡੇਅ ਮਨਾਇਆ ਗਿਆ। ਇਸ ਸਮਾਗਮ ਦੌਰਾਨ ਬੱਚਿਆਂ , ਅਧਿਆਪਕਾਂ ਅਤੇ ਹੋਰ ਪਤਵੰਤਿਆਂ ਵਲੋਂ ਸਿੱਖੀ ਮਰਿਆਦਾ ਅਨੁਸਾਰ ਦਸਤਾਰਾਂ ਸਜਾ ਕੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ । ਸਮਾਗਮ ਵਿਚ ਬੱਚਿਆਂ ਦਾ ਉਤਸ਼ਾਹ ਅਤੇ ਸਿੱਖੀ ਪ੍ਰਤੀ ਸ਼ਰਧਾ ਸਾਫ਼ ਦਿਖਾਈ ਦੇ ਰਹੀ ਸੀ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਨੇ ਖ਼ੁਦ ਹੀ ਹਰਮੋਨੀਅਮ ਅਤੇ ਤਬਲੇ ਨਾਲ ਸ਼ਬਦ ਗਾਇਨ ਕੀਤਾ।