ਨਿਊਜ਼ੀਲੈਂਡ ''ਚ ਕੋਰੋਨਾ ਦੇ 9200 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ

07/16/2022 10:36:28 AM

ਵੈਲਿੰਗਟਨ (ਏਜੰਸੀ)- ਨਿਊਜ਼ੀਲੈਂਡ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਲਾਗ ਦੇ 9,241 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਸਾਰੇ ਸਥਾਨਕ ਰੂਪ ਨਾਲ ਸੰਚਾਰਿਤ ਮਾਮਲੇ ਹਨ। ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊਜ਼ੀਲੈਂਡ ਵਿਚ ਪਿਛਲੇ ਇਕ ਹਫ਼ਤੇ ਤੋਂ ਸਥਾਨਕ ਰੂਪ ਨਾਲ ਸੰਚਾਰਿਤ ਮਾਮਲੇ ਔਸਤ 9,984 ਰਹੇ ਹਨ। ਮੰਤਰਾਲਾ ਨੇ ਇਸ ਦੌਰਾਨ 761 ਕੋਰੋਨਾ ਮਰੀਜ਼ਾਂ ਦੇ ਹਸਪਤਾਲਾਂ ਵਿਚ ਇਲਾਜ ਅਧੀਨ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚੋਂ 15 ਮਰੀਜ਼ ਆਈ.ਸੀ.ਯੂ. ਵਿਚ ਦਾਖ਼ਲ ਹਨ। ਇਸ ਦੌਰਾਨ 29 ਮੌਤਾਂ ਵੀ ਹੋਈਆਂ ਹਨ।

ਇਸ ਤੋਂ ਇਲਾਵਾ ਦੇਸ਼ ਵਿਚ ਕੋਰੋਨਾ ਦੇ 308 ਮਾਮਲੇ ਅਜਿਹੇ ਹਨ, ਜੋ ਵਿਦੇਸ਼ਾਂ ਤੋਂ ਆਏ ਸੰਕ੍ਰਮਿਤ ਲੋਕਾਂ ਵਿਚ ਪਾਏ ਗਏ ਹਨ। ਹਾਲ ਹੀ ਵਿਚ ਇੱਥੇ ਮਾਮਲਿਆਂ ਦੀ ਸੰਖਿਆ ਵਿਚ ਉਛਾਲ ਦੇਖਦੇ ਹੋਏ ਮੰਤਰਾਲਾ ਨੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ, ਜਿਵੇਂ ਕਿ ਇਕੱਠ ਵਿਚ ਹਮੇਸ਼ਾ ਮਾਸਕ ਪਾ ਕੇ ਰੱਖਣਾ, ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਆਦਿ।
 


cherry

Content Editor

Related News