ਨਿਊਜ਼ੀਲੈਂਡ ’ਚ ਕੋਰੋਨਾ ਵਾਇਰਸ ਦੇ 215 ਨਵੇਂ ਮਾਮਲੇ ਆਏ ਸਾਹਮਣੇ
Tuesday, Nov 23, 2021 - 12:55 PM (IST)
ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਵਿਚ ਮੰਗਲਵਾਰ ਨੂੰ ਕੋਰੋਨਾ ਡੈਲਟਾ ਵੈਰੀਐਂਟ ਦੇ 215 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 7268 ਹੋ ਗਈ ਹੈ। ਸਿਹਤ ਮੰਤਰਾਲਾ ਮੁਤਾਬਕ ਨਵੇਂ ਮਾਮਲਿਆਂ ਵਿਚ ਦੇਸ਼ ਦੀ ਸਭ ਤੋਂ ਵੱਡੀ ਸਿਟੀ ਆਕਲੈਂਡ ਵਿਚ 196, ਵਿਕਾਟੋ ਦੇ ਆਸ-ਪਾਸ ਤੋਂ 11, ਨੌਰਥਲੈਂਡ ਤੋਂ 4, ਪਲੈਂਟੀ ਦੀ ਖਾੜੀ ਵਿਚ 1, ਲੈਕਸ ਜ਼ਿਲ੍ਹਾ ਸਿਹਤ ਬੋਰਡ ਇਲਾਕੇ ਵਿਚ 2 ਅਤੇ ਮੱਧ ਜ਼ਿਲ੍ਹਾ ਸਿਹਤ ਬੋਰਡ ਵਿਚ 1 ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੁਲਗਾਰੀਆ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 45 ਲੋਕਾਂ ਦੀ ਮੌਤ
ਕੋਰੋਨਾ ਨਾਲ 1 ਮਰੀਜ਼ ਦੀ ਮੌਤ ਆਕਲੈਂਡ ਦੇ ਜ਼ਿਲ੍ਹਾ ਹਸਪਤਾਲ ਵਿਚ ਹੋ ਗਈ। ਮੰਤਰਾਲਾ ਨੇ ਕਿਹਾ ਕਿ ਮੰਗਲਵਾਰ ਨੂੰ ਜਿੰਨੇ ਮਾਮਲੇ ਆਏ, ਉਨ੍ਹਾਂ ਵਿਚੋਂ 88 ਮਰੀਜ਼ਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ, ਜਿਸ ਵਿਚੋਂ 6 ਮਰੀਜ਼ ਆਈ.ਸੀ.ਯੂ. ਵਿਚ ਹਨ। ਸਿਹਤ ਮੰਤਰਾਲਾ ਮੁਤਾਬਕ ਨਿਊਜ਼ੀਲੈਂਡ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਸੰਖਿਆ 10,025 ਹੋ ਗਈ ਹੈ। ਨਿਊਜ਼ੀਲੈਂਡ ਵਿਚ ਵੈਕਸੀਨ ਲਈ ਯੋਗ ਵਿਅਕਤੀਆਂ ਵਿਚੋਂ 91 ਫ਼ੀਸਦੀ ਲੋਕ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਅਤੇ 85 ਫ਼ੀਸਦੀ ਲੋਕ ਦੂਜੀ ਡੋਜ਼ ਲੈ ਚੁੱਕੇ ਹਨ।
ਇਹ ਵੀ ਪੜ੍ਹੋ : ਇਮਰਾਨ ਖ਼ਾਨ ਦਾ ਵੱਡਾ ਫ਼ੈਸਲਾ,ਹੁਣ ਪਾਕਿ ਜ਼ਰੀਏ ਅਫ਼ਗਾਨਿਸਤਾਨ ਨੂੰ ਕਣਕ ਭੇਜ ਸਕੇਗਾ ਭਾਰਤ