ਨਿਊਜ਼ੀਲੈਂਡ ਪੁਲਸ ਨੇ ਬੰਬ ਦੀ ਅਫਵਾਹ ਦੀ ਜਾਂਚ ਕੀਤੀ ਸ਼ੁਰੂ

Monday, Mar 18, 2019 - 03:53 PM (IST)

ਨਿਊਜ਼ੀਲੈਂਡ ਪੁਲਸ ਨੇ ਬੰਬ ਦੀ ਅਫਵਾਹ ਦੀ ਜਾਂਚ ਕੀਤੀ ਸ਼ੁਰੂ

ਕ੍ਰਾਈਸਟਚਰਚ (ਏ.ਐਫ.ਪੀ.)- ਨਿਊਜ਼ੀਲੈਂਡ ਦੀ ਪੁਲਸ ਨੇ ਸੋਮਵਾਰ ਨੂੰ ਬੰਬ ਦੀ ਅਫਵਾਹ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਕਾਰਨ ਡੁਨੇਡਿਨ ਵਿਚ ਹਵਾਈ ਅੱਡੇ ਨੂੰ ਕਈ ਘੰਟੇ ਬੰਦ ਕਰਨਾ ਪਿਆ। ਕ੍ਰਾਈਸਟਚਰਚ ਦੀ ਮਸਜਿਦ ਵਿਚ ਕਤਲੇਆਮ ਕਰਨ ਦਾ ਦੋਸ਼ੀ ਇਸ ਸਥਾਨ 'ਤੇ ਰਹਿੰਦਾ ਸੀ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਐਤਵਾਰ ਦੀ ਦੁਪਿਹਰ ਹਵਾਈ ਖੇਤਰ ਵਿਚ ਵਾੜ੍ਹ 'ਤੇ ਚੜ੍ਹ ਗਿਆ ਅਤੇ ਕਾਲੇ ਰੰਗ ਦਾ ਲੈਪਟਾਪ ਦਾ ਬੈਗ ਅਤੇ ਇਕ ਨੋਟ ਛੱਡ ਗਿਆ।

ਇਸ ਸਥਾਨ ਤੋਂ ਲੋਕ ਹਵਾਈ ਜਹਾਜ਼ ਦੇ ਉਡਾਣ ਭਰਨ ਦੀ ਮਨਜ਼ੂਰੀ ਨਾ ਮਿਲਣ ਕਾਰਨ ਤਕਰੀਬਨ ਇਕ ਘੰਟੇ ਤੱਕ ਸ਼ਹਿਰ ਦੇ ਉਪਰ ਉਡਣ ਲਈ ਮਜਬੂਰ ਸਨ। ਨਿਊਜ਼ੀਲੈਂਡ ਰੱਖਿਆ ਫੋਰਸ ਦੀ ਟੀਮ ਨੂੰ ਸਾਮਾਨ ਨੂੰ ਡਿਫਿਊਜ਼ ਕਰਨ ਲਈ ਬੁਲਾਇਆ ਗਿਆ ਪਰ ਏਅਰਫੀਲਡ ਨੂੰ ਸੋਮਵਾਰ ਦੀ ਸਵੇਰ ਤੱਕ ਨਹੀਂ ਖੋਲਿ੍ਹਆ ਗਿਆ। ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਡੁਨੇਡਿਨ ਵਾਸੀ ਬ੍ਰੈਂਟਨ ਟੈਰੇਂਟ ਦੀ ਗੋਲੀਬਾਰੀ ਰਾਹੀਂ 50 ਲੋਕਾਂ ਨੂੰ ਕਤਲ ਕਰਨ ਤੋਂ ਸਿਰਫ 48 ਘੰਟੇ ਅੰਦਰ ਇਹ ਘਟਨਾ ਵਾਪਰੀ।


author

Sunny Mehra

Content Editor

Related News