ਨਿਊਜ਼ੀਲੈਂਡ 'ਚ ਕਾਰੋਬਾਰਾਂ ਤੇ ਨੌਕਰੀਆਂ ਨੂੰ ਬਚਾਉਣ ਲਈ ਨਵੀਂ ਤਨਖਾਹ ਸਬਸਿਡੀ ਲਾਗੂ

Monday, Aug 17, 2020 - 07:01 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਨਾਗਰਿਕ ਜਿਨ੍ਹਾਂ ਦੀਆਂ ਨੌਕਰੀਆਂ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਮੁੜ ਕੋਰੋਨਾਵਾਇਰਸ ਦੇ ਪ੍ਰਭਾਵ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ, ਉਹਨਾਂ ਲਈ ਇੱਕ ਨਵੀਂ ਤਨਖਾਹ ਸਬਸਿਡੀ ਯੋਜਨਾ ਲਾਗੂ ਕੀਤੀ ਜਾਵੇਗੀ। ਸਰਕਾਰ ਨੇ ਸੋਮਵਾਰ ਨੂੰ ਇਸ ਸਬੰਧੀ ਐਲਾਨ ਕੀਤਾ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਆਕਲੈਂਡ ਕੋਵਿਡ-19 ਅਲਰਟ ਪੱਧਰ 3 'ਤੇ ਹੈ, ਇਸ ਮਿਆਦ ਨੂੰ ਕਵਰ ਕਰਨ ਵਾਲੀ ਨਵੀਂ ਦੇਸ਼ ਵਿਆਪੀ ਤਨਖਾਹ ਸਬਸਿਡੀ ਦੇ ਮਾਪਦੰਡ ਤੈਅ ਕੀਤੇ ਗਏ ਹਨ।

ਇਸ ਨੇ ਕੋਵਿਡ-19 ਛੁੱਟੀ ਸਹਾਇਤਾ ਯੋਜਨਾ ਲਈ ਮਾਲੀਆ-ਡ੍ਰੌਪ ਟੈਸਟ ਨੂੰ ਵੀ ਹਟਾ ਦਿੱਤਾ ਹੈ।
ਲੈਵਲ 3 ਦੇ ਅਧੀਨ, ਕਾਰੋਬਾਰਾਂ ਨੂੰ ਕੋਵਿਡ-19 ਸੁਰੱਖਿਆ ਉਪਾਅ ਲਾਗੂ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਜ਼ਿਆਦਾਤਰ ਲੋਕਾਂ ਨੂੰ ਘਰੋਂ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਜਦਕਿ ਸਕੂਲੀ ਬੱਚੇ ਵੀ ਘਰ ਤੋਂ ਹੀ ਸਿੱਖਦੇ ਹਨ। ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ,“ਸਰਕਾਰ ਕਾਰੋਬਾਰਾਂ ਅਤੇ ਮਜ਼ਦੂਰਾਂ ਨੂੰ ਲੱਗੇ ਝਟਕੇ ਨੂੰ ਦੂਰ ਕਰਨ ਲਈ ਫਿਰ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।'' ਰੌਬਰਟਸਨ ਨੇ ਕਿਹਾ,“ਨਵੀਂ ਤਨਖਾਹ ਸਬਸਿਡੀ ਨਕਦੀ ਪ੍ਰਵਾਹ ਅਤੇ ਵਿਸ਼ਵਾਸ ਵਿਚ ਸਹਾਇਤਾ ਕਰੇਗੀ, ਜੋ ਮੌਜੂਦਾ ਯੋਗ ਤਨਖਾਹ ਸਬਸਿਡੀ ਵਧਾਉਣ ਦੇ ਨਾਲ ਯੋਗ ਕਾਰੋਬਾਰਾਂ ਲਈ 1 ਸਤੰਬਰ ਤੱਕ ਖੁੱਲ੍ਹੀ ਹੈ।'' ਖਜ਼ਾਨਾ ਵਿਭਾਗ ਅੰਦਾਜ਼ਾ ਲਗਾਉਂਦਾ ਹੈ ਕਿ ਦੋਹਾਂ ਯੋਜਨਾਵਾਂ ਦੇ ਜ਼ਰੀਏ ਲੱਗਭਗ 930,000 ਨੌਕਰੀਆਂ ਕਵਰ ਕੀਤੀਆਂ ਜਾਣਗੀਆਂ।

ਕੋਵਿਡ-19 ਲੀਵ ਸਪੋਰਟ ਸਕੀਮ ਦਾ ਅਰਥ ਹੈ ਕਿ ਉਨ੍ਹਾਂ ਕਰਮਚਾਰੀਆਂ ਨਾਲ ਕਾਰੋਬਾਰ ਕਰਨਾ, ਜਿਨ੍ਹਾਂ ਨੂੰ ਸਿਹਤ ਅਧਿਕਾਰੀ ਜਾਂ ਉਨ੍ਹਾਂ ਦੇ ਮੈਡੀਕਲ ਪ੍ਰੈਕਟੀਸ਼ਨਰ ਦੁਆਰਾ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ। ਰੌਬਰਟਸਨ ਨੇ ਕਿਹਾ,"ਇਸ ਦਾ ਅਰਥ ਹੈ ਕਿ ਕਿਸੇ ਵਿਅਕਤੀ ਦੇ ਟੈਸਟ ਕਰਵਾਉਣ ਵਿਚ ਆਈਆਂ ਰੁਕਾਵਟਾਂ ਨੂੰ ਦੂਰ ਕਰਨਾ, ਜਿਸ ਵਿਚ ਇਹ ਡਰ ਵੀ ਸ਼ਾਮਲ ਹੈ ਕਿ ਸਕਾਰਾਤਮਕ ਨਤੀਜੇ ਨਾਲ ਉਨ੍ਹਾਂ ਦੇ ਰੁਜ਼ਗਾਰ ਨੂੰ ਖਤਰਾ ਹੋ ਜਾਵੇਗਾ ਜਾਂ ਉਹ ਆਮਦਨੀ ਪ੍ਰਾਪਤ ਨਹੀਂ ਕਰਨਗੇ ਜਦੋਂ ਕਿ ਉਹ ਕੰਮ ਨਹੀਂ ਕਰ ਸਕਦੇ ਕਿਉਂਕਿ ਉਸ ਨੇ ਆਪਣੀ ਬੀਮਾਰ ਛੁੱਟੀ ਵਰਤ ਲਈ ਹੈ।" ਮੌਰਗਿਜ ਮੁਲਤਵੀ ਸਕੀਮ ਵੀ 27 ਸਤੰਬਰ ਤੋਂ ਮੌਜੂਦਾ ਅੰਤ ਤਰੀਕ ਤੋਂ 31 ਮਾਰਚ 2021 ਤੱਕ ਵਧਾਈ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਮੁਤਾਬਕ, ਨਿਊਜ਼ੀਲੈਂਡ ਵਿਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 78 ਹੈ, ਜਿਨ੍ਹਾਂ ਵਿਚੋਂ 58 ਹਾਲ ਹੀ ਦੇ ਕਮਿਊਨਿਟੀ ਪ੍ਰਕੋਪ ਵਾਲੇ ਹਨ ਅਤੇ 20 ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਵਿਚ ਹਨ। ਇਸ ਸਮੇਂ ਕੁੱਲ ਮਾਮਲੇ 1,631 ਹਨ, ਜਿਨ੍ਹਾਂ ਵਿਚ 22 ਮੌਤਾਂ ਸ਼ਾਮਲ ਹਨ।
 


Vandana

Content Editor

Related News