ਜੇਕਰ ਤੁਸੀਂ ਵੀ ਬਣਾ ਰਹੇ ਹੋ ਨਿਊਜ਼ੀਲੈਂਡ ਜਾਣ ਦੀ ਯੋਜਨਾ ਤਾਂ ਪੜ੍ਹੋ ਇਹ ਖ਼ਬਰ
Wednesday, Jul 29, 2020 - 05:46 PM (IST)
ਵੇਲਿੰਗਟਨ (ਭਾਸ਼ਾ) : ਨਿਊਜ਼ੀਲੈਂਡ ਸਰਕਾਰ ਨੇ ਕਿਹਾ ਕਿ ਨਵੇਂ ਕਾਨੂੰਨ ਤਹਿਤ ਦੇਸ਼ ਵਿਚ ਘੱਟ ਮਿਆਦ ਲਈ ਆਉਣ ਵਾਲੇ ਅਤੇ ਇੱਥੋਂ ਜਾਣ ਵਾਲੇ ਲੋਕਾਂ ਤੋਂ ਇਕਾਂਤਵਾਸ ਫ਼ੀਸ ਦੀ ਵਸੂਲੀ ਕੀਤੀ ਜਾਵੇਗੀ। ਨਿਊਜ਼ੀਲੈਂਡ ਵਿਚ ਪਿਛਲੇ 3 ਮਹੀਨੇ ਵਿਚ ਸਮੁਦਾਇਕ ਇਨਫੈਕਸ਼ਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਦੇਸ਼ ਵਿਚ ਆਉਣ ਵਾਲੇ ਹਰ ਇਕ ਵਿਅਕਤੀ ਲਈ 2 ਹਫ਼ਤੇ ਤੱਕ ਹੋਟਲ ਵਿਚ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਹੈ। ਇਸ 'ਤੇ ਹਜ਼ਾਰਾਂ-ਲੱਖਾਂ ਡਾਲਰ ਦਾ ਖ਼ਰਚਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਇਕ ਵਾਰ ਮੁੜ ਨੌਕਰੀ ਅਤੇ ਤਨਖ਼ਾਹ ‘ਚ ਕਟੌਤੀ ਕਰਨ ਨੂੰ ਤਿਆਰ ਹਨ ਕੰਪਨੀਆਂ
ਨਵੇਂ ਕਨੂੰਨ ਤਹਿਤ ਅਜਿਹੇ ਲੋਕ ਜੋ ਦੇਸ਼ 'ਚੋਂ ਘੱਟ ਛੁੱਟੀਆਂ ਜਾਂ ਫਿਰ ਕਾਰੋਬਾਰੀ ਯਾਤਰਾ ਲਈ ਬਾਹਰ ਜਾਣਗੇ ਜਾਂ ਫਿਰ ਦੇਸ਼ ਵਿਚ ਆਉਣਗੇ ਉਨ੍ਹਾਂ ਨੂੰ 3,100 ਨਿਊਜ਼ੀਲੈਂਡ ਡਾਲਰ (ਕਰੀਬ 157038 ਰੁਪਏ) ਫ਼ੀਸ ਦੇਣੀ ਹੋਵੇਗੀ। ਹਾਲਾਂਕਿ ਇਸ ਫ਼ੀਸ ਵਿਚ ਕਈ ਤਰ੍ਹਾਂ ਦੀਆਂ ਰਿਆਇਤਾਂ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਿਰਫ਼ 10 ਫ਼ੀਸਦੀ ਯਾਤਰੀ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: 'ਅਮੂਲ ਗਰਲ' ਨੇ ਇਸ ਖ਼ਾਸ ਅੰਦਾਜ਼ 'ਚ ਕੀਤਾ ਰਾਫੇਲ ਜਹਾਜ਼ਾਂ ਦਾ ਸਵਾਗਤ, ਲੋਕਾਂ ਨੇ ਕੀਤੀ ਤਾਰੀਫ਼