ਨਿਊਜ਼ੀਲੈਂਡ 'ਚ ਕੋਵਿਡ-19 ਦੇ 5 ਨਵੇਂ ਮਾਮਲੇ ਆਏ ਸਾਹਮਣੇ, ਤਾਲਾਬੰਦੀ ਜਾਰੀ

Thursday, Aug 20, 2020 - 05:20 PM (IST)

ਨਿਊਜ਼ੀਲੈਂਡ 'ਚ ਕੋਵਿਡ-19 ਦੇ 5 ਨਵੇਂ ਮਾਮਲੇ ਆਏ ਸਾਹਮਣੇ, ਤਾਲਾਬੰਦੀ ਜਾਰੀ

ਵੇਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇੱਥੇ ਵੀਰਵਾਰ ਨੂੰ ਪੰਜ ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ, ਜੋ ਸਾਰੇ ਆਕਲੈਂਡ ਦੇ ਪਰਿਵਾਰ ਸਮੂਹ ਨਾਲ ਜੁੜੇ ਹੋਏ ਹਨ। ਇਹਨਾਂ ਨਾਲ ਦੇਸ਼ ਵਿਚ ਐਕਟਿਵ ਇਨਫੈਕਸ਼ਨਾਂ ਦੀ ਗਿਣਤੀ 101 ਹੋ ਗਈ ਹੈ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਇੱਕ ਰੋਜ਼ਾਨਾ ਬ੍ਰੀਫਿੰਗ ਵਿੱਚ ਦੱਸਿਆ ਕਿ ਪ੍ਰਬੰਧਿਤ ਇਕਾਂਤਵਾਸ ਵਿਚ ਕੋਈ ਨਵਾਂ ਮਾਮਲਾ ਨਹੀਂ ਹੈ।ਬਲੂਮਫੀਲਡ ਨੇ ਦੱਸਿਆ ਕਿ ਪੰਜ ਨਵੇਂ ਮਾਮਲਿਆਂ ਵਿਚੋਂ ਚਾਰ ਆਕਲੈਂਡ ਅਧਾਰਿਤ ਹਨ, ਜਦੋਂਕਿ ਇੱਕ ਇਸ ਵੇਲੇ ਸ਼ਹਿਰ ਦੇ ਨਜ਼ਦੀਕ ਵਾਈਕਾਟੋ ਹਸਪਤਾਲ ਵਿਚ ਹੈ। ਉਹਨਾਂ ਨੇ ਕਿਹਾ ਕਿ ਇੱਥੇ ਛੇ ਲੋਕ ਹਸਪਤਾਲ ਪੱਧਰ ਦੀ ਦੇਖਭਾਲ ਪ੍ਰਾਪਤ ਕਰ ਰਹੇ ਹਨ ਪਰ ਉਹਨਾਂ ਦੀ ਸਥਿਤੀ ਸਥਿਰ ਹੈ।

ਪੜ੍ਹੋ ਇਹ ਅਹਿਮ ਖਬਰ- ਜੰਮੂ-ਕਸ਼ਮੀਰ 'ਤੇ ਤੁਰਕੀ ਵੱਲੋਂ ਪਾਕਿ ਸ਼ਬਦਾਵਲੀ ਦੀ ਵਰਤੋਂ, ਭਾਰਤ ਵਿਰੋਧੀ ਰਵੱਈਆ ਬੇਨਕਾਬ

ਸਮੂਹ ਪ੍ਰਕੋਪ ਨਾਲ 133 ਲੋਕ ਜੁੜੇ ਹੋਏ ਹਨ, ਜਿਨ੍ਹਾਂ ਨੂੰ ਆਕਲੈਂਡ ਦੀ ਕੁਆਰੰਟੀਨ ਸਹੂਲਤਾਂ ਵਿਚ ਭੇਜਿਆ ਗਿਆ ਹੈ। ਪੰਜ ਨਵੇਂ ਮਾਮਲਿਆਂ ਨਾਲ ਦੇਸ਼ ਦੇ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1,304 ਹੋ ਗਈ। ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਪ੍ਰਕੋਪ ਦੇ 80 ਮਾਮਲਿਆਂ ਵਿਚੋਂ 78 ਮਾਮਲੇ ਆਕਲੈਂਡ ਸਮੂਹ ਨਾਲ ਜੁੜੇ ਹੋਏ ਹਨ ਅਤੇ ਦੋ ਮਾਮਲਿਆਂ ਦੀ ਪੜਤਾਲ ਚੱਲ ਰਹੀ ਹੈ। ਆਕਲੈਂਡ 26 ਅਗਸਤ ਤੱਕ ਕੋਵਿਡ -19 ਅਲਰਟ ਦੇ ਪੱਧਰ 3 ਵਿਚ ਰਹੇਗਾ, ਜਦੋਂ ਕਿ ਦੇਸ਼ ਦਾ ਬਾਕੀ ਹਿੱਸਾ ਢਿੱਲੀਆਂ ਪਾਬੰਦੀਆਂ ਨਾਲ ਅਲਰਟ ਪੱਧਰ 2 ਦੇ ਅਧੀਨ ਹੈ।


author

Vandana

Content Editor

Related News