ਨਿਊਜ਼ੀਲੈਂਡ ਅਧਿਕਾਰੀਆਂ ਨੇ ਫੇਸਬੁੱਕ ਨੂੰ ਕਿਹਾ 'ਨੈਤਿਕ ਰੂਪ ਨਾਲ ਦੀਵਾਲੀਆ'

04/08/2019 5:59:05 PM

ਸਿਡਨੀ (ਭਾਸ਼ਾ)— ਨਿਊਜ਼ੀਲੈਂਡ ਦੇ ਸਰਕਾਰੀ ਪ੍ਰਾਈਵੇਸੀ ਸੁਪਰਵਾਈਜ਼ਰ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੂੰ 'ਨੈਤਿਕ ਰੂਪ ਨਾਲ ਦੀਵਾਲੀਆ' ਕਰਾਰ ਦਿੱਤਾ। ਇਸ ਦੇ ਨਾਲ ਹੀ ਸੁਝਾਅ ਦਿੱਤਾ ਕਿ ਉਨ੍ਹਾਂ ਦੇ ਦੇਸ਼ ਨੂੰ ਗੁਆਂਢੀ ਆਸਟ੍ਰੇਲੀਆ ਦੀ ਤਰਜ 'ਤੇ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਨਾਲ ਕ੍ਰਾਈਸਟਚਰਚ ਮਸਜਿਦ ਵਿਚ ਗੋਲੀਬਾਰੀ ਜਿਹੀ ਹਿੰਸਾ ਦੀ ਸਟ੍ਰੀਮਿੰਗ ਨੂੰ ਲੈ ਕੇ ਉਸ ਦੇ ਅਧਿਕਾਰੀਆਂ ਨੂੰ ਜੇਲ ਭੇਜਿਆ ਜਾ ਸਕੇ।  

PunjabKesari

ਪ੍ਰਾਈਵੇਸੀ ਕਮਿਸ਼ਨਰ ਜੌਨ ਐਡਵਰਡ ਨੇ ਸੋਮਵਾਰ ਨੂੰ ਇਹ ਟਿੱਪਣੀ ਟਵਿੱਟਰ 'ਤੇ ਕੀਤੀ। ਇਸ ਤੋਂ ਪਹਿਲਾਂ ਹਾਲ ਵਿਚ ਹੀ ਇਬਾਦਤ ਲਈ ਇਕੱਠੇ ਹੋਏ 50 ਲੋਕਾਂ ਦੀ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਹੱਤਿਆ ਦੀ ਲਾਈਵਸਟ੍ਰੀਮਿੰਗ ਲਈ ਇਸ ਪਲੇਟਫਾਰਮ ਦੀ ਵਰਤੋਂ ਨੂੰ ਲੈ ਕੇ ਫੇਸਬੁੱਕ ਦੀ ਪ੍ਰਤੀਕਿਰਿਆ ਨੂੰ ਲੈ ਕੇ ਵੀ ਆਲੋਚਨਾ ਹੋ ਰਹੀ ਹੈ। ਫੇਸਬੁੱਕ ਨੇ ਇਕ ਬਿਆਨ ਵਿਚ ਕਿਹਾ,''ਉਹ ਨੀਤੀਆਂ ਦੀ ਮਜ਼ਬੂਤੀ, ਤਕਨੀਕ ਵਿਚ ਸੁਧਾਰ ਲਈ ਵਚਨਬੱਧ ਹੈ ਅਤੇ ਫੇਸਬੁੱਕ ਨੂੰ ਸੁਰੱਖਿਅਤ ਰੱਖਣ ਲਈ ਮਾਹਰਾਂ ਨਾਲ ਕੰਮ ਕਰ ਰਿਹਾ ਹੈ।'' ਐਡਵਰਡ ਨੇ ਰੇਡੀਓ ਨਿਊਜ਼ੀਲੈਂਡ ਨੂੰ ਦੱਸਿਆ ਕਿ ਸਰਕਾਰ ਨੂੰ ਨਾਲ ਆਉਣ ਅਤੇ ਵਧੀਕੀਆਂ ਦੀ ਲਾਈਵਸਟ੍ਰੀਮਿੰਗ ਰੋਕਣ ਲਈ ਇਸ ਪਲੇਟਫਾਰਮ ਨੂੰ ਹੱਲ ਲੱਭਣ ਲਈ ਮਜਬੂਰ ਕਰਨਾ ਚਾਹੀਦਾ ਹੈ।

ਉੱਥੇ ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਵੈਲਿੰਗਟਨ ਵਿਚ ਐਡਵਰਡ ਨੇ ਕਿਹਾ ਕਿ ਮਾਰਕ ਜ਼ੁਕਰਬਰਗ ਆਪਣੀ ਪ੍ਰਣਾਲੀ ਨੂੰ ਲੈ ਕੇ ਗੰਭੀਰ ਨਹੀਂ ਹਨ। ਇਕ ਬੰਦੂਕਧਾਰੀ ਨੇ 15 ਮਾਰਚ ਨੂੰ ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ਵਿਚ ਕੀਤੀ ਗਈ ਗੋਲੀਬਾਰੀ ਦੀ ਫੇਸਬੁੱਕ 'ਤੇ ਲਾਈਵਸਟ੍ਰੀਮਿੰਗ ਕੀਤੀ ਅਤੇ ਪਲੇਟਫਾਰਮ ਦੇ ਇਹ ਕਹਿਣ ਦੇ ਬਾਵਜੂਦ ਕਿ ਉਸ ਨੇ ਤੁਰੰਤ ਫੁਟੇਜ ਹਟਾ ਦਿੱਤੀ ਇਸ ਦਾ ਵੱਡੇ ਪੱਧਰ 'ਤੇ ਪ੍ਰਸਾਰ ਹੋਇਆ।


Vandana

Content Editor

Related News