ਨਿਊਜ਼ੀਲੈਂਡ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ ਮੰਤਰੀ, ਵੋਟਿੰਗ ਜਾਰੀ

Saturday, Oct 14, 2023 - 01:34 PM (IST)

ਨਿਊਜ਼ੀਲੈਂਡ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ ਮੰਤਰੀ, ਵੋਟਿੰਗ ਜਾਰੀ

ਵੈਲਿੰਗਟਨ (ਏਜੰਸੀ): ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਜਨਵਰੀ ਵਿੱਚ ਅਚਾਨਕ ਅਸਤੀਫਾ ਦੇਣ ਤੋਂ ਬਾਅਦ, ਨਿਊਜ਼ੀਲੈਂਡ ਵਿੱਚ ਸ਼ਨੀਵਾਰ ਯਾਨੀ ਅੱਜ ਆਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸੀ.ਐੱਨ.ਐੱਨ. ਮੁਤਾਬਕ ਦੋ ਪ੍ਰਮੁੱਖ ਪਾਰਟੀਆਂ ਵਿਚਕਾਰ ਸਖ਼ਤ ਮੁਕਾਬਲਾ ਹੋਵੇਗਾ। ਆਰਥਿਕ ਸੰਕਟ ਦੇ ਵਿਚਕਾਰ, ਆਰਡਰਨ ਦੇ ਅਸਤੀਫੇ ਦੇ 9 ਮਹੀਨਿਆਂ ਬਾਅਦ ਚੋਣਾਂ ਹੋ ਰਹੀਆਂ ਹਨ। ਹਾਲਾਂਕਿ, ਅੰਤਿਮ ਪੋਲਾਂ ਅਨੁਸਾਰ, ਕ੍ਰਿਸਟੋਫਰ ਲਕਸਨ ਦੀ ਅਗਵਾਈ ਵਾਲੀ ਮੁੱਖ ਵਿਰੋਧੀ ਨਿਊਜ਼ੀਲੈਂਡ ਨੈਸ਼ਨਲ ਪਾਰਟੀ, ਆਰਡਰਨ ਦੇ ਉੱਤਰਾਧਿਕਾਰੀ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਲੇਬਰ ਪਾਰਟੀ ਦੇ ਕ੍ਰਿਸ ਹਿਪਕਿਨਸ ਤੋਂ ਅੱਗੇ ਚੱਲ ਰਹੀ ਹੈ। ਸੀ.ਐੱਨ.ਐੱਨ. ਨੇ ਰੇਡੀਓ ਐਨਜ਼ੈਡ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 3 ਹਿੰਦੂ ਮੰਦਰਾਂ 'ਚ ਭੰਨਤੋੜ, ਨਕਦੀ ਲੈ ਕੇ ਫ਼ਰਾਰ ਹੋਇਆ ਚੋਰ, ਜਾਣਕਾਰੀ ਦੇਣ 'ਤੇ ਮਿਲੇਗਾ ਇਨਾਮ

ਆਮ ਚੋਣਾਂ ਉਸੇ ਦਿਨ ਹੋਣ ਰਹੀਆਂ ਹਨ, ਜਿਸ ਦਿਨ ਸੰਵਿਧਾਨ ਵਿੱਚ ਸਵਦੇਸ਼ੀ ਆਸਟ੍ਰੇਲੀਅਨਾਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਸਰਕਾਰ ਨਾਲ ਸਿੱਧੀ ਗੱਲ ਕ ਰਨ ਦੀ ਇਜਾਜ਼ਤ ਦੇਣ ਲਈ ਇੱਕ ਸਥਾਈ ਸੰਸਥਾ ਬਣਾਉਣ ਲਈ ਆਸਟ੍ਰੇਲੀਆ ਵਿਚ ਵਾਇਸ ਰਾਏਸ਼ੁਮਾਰੀ ਦਾ ਆਯੋਜਨ ਕੀਤਾ ਗਿਆ ਹੈ। ਹਾਲਾਂਕਿ ਇਹਨਾਂ ਵਿੱਚੋਂ ਕਿਸੇ ਵੀ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਸਰਕਾਰ ਬਣਾਉਣ ਲਈ ਲੋੜੀਂਦੀਆਂ ਸੀਟਾਂ ਜਿੱਤਣ ਦੀ ਉਮੀਦ ਨਹੀਂ ਹੈ। CNN ਨੇ ਰਿਪੋਰਟ ਦਿੱਤੀ ਕਿ ਰਾਸ਼ਟਰਵਾਦੀ NZ First ਪਾਰਟੀ ਅਤੇ ਉਸਦੇ ਨੇਤਾ ਵਿੰਸਟਨ ਪੀਟਰਸ ਸੰਭਾਵੀ ਤੌਰ 'ਤੇ ਗੱਠਜੋੜ ਪ੍ਰਸ਼ਾਸਨ ਵਿੱਚ ਕਿੰਗਮੇਕਰ ਬਣ ਸਕਦੇ ਹਨ।

ਇਹ ਵੀ ਪੜ੍ਹੋ: ਅਲਕਾਇਦਾ ਤੋਂ ਵੀ ਬਦਤਰ ਹੈ ਹਮਾਸ, ਮਨੁੱਖੀ ਸੰਕਟ ਨਾਲ ਨਜਿੱਠਣਾ ਸਾਡੀ ਤਰਜ਼ੀਹ: ਬਾਈਡੇਨ

ਲੇਬਰ ਪਾਰਟੀ 2020 ਵਿੱਚ ਮੌਜੂਦਾ ਰਾਜਨੀਤਿਕ ਪ੍ਰਣਾਲੀ ਵਿੱਚ ਬਹੁਮਤ ਵੋਟਾਂ ਜਿੱਤਣ ਅਤੇ ਇਕੱਲੇ ਸ਼ਾਸਨ ਕਰਨ ਵਾਲੀ ਇੱਕੋ ਇੱਕ ਪਾਰਟੀ ਸੀ, ਕਿਉਂਕਿ ਦੇਸ਼ ਵਿਚ ਕੋਰੋਨਾ ਵਾਇਰਸ ਪ੍ਰਕੋਪ ਨਾਲ ਨਜਿੱਠਣ ਵਿੱਚ ਆਪਣੀ ਸਫਲਤਾ ਤੋਂ ਉਤਸ਼ਾਹਤ ਹੋ ਕੇ ਆਰਡਰਨ ਨੇ ਦੂਜੇ ਕਾਰਜਕਾਲ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਪਰ, ਆਰਡਰਨ ਨੇ ਜਨਵਰੀ ਵਿੱਚ ਆਪਣੇ ਅਸਤੀਫ਼ੇ ਦੀ ਘੋਸ਼ਣਾ ਕਰਦੇ ਹੋਏ ਆਪਣੀ ਪਾਰਟੀ ਦੀ ਵਾਗਡੋਰ ਹਿਪਕਿਨਜ਼ ਨੂੰ ਸੌਂਪ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕੋਵਿਡ ਲੌਕਡਾਊਨ ਉਪਾਵਾਂ ਦੇ ਖਤਮ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਇਹ ਪਹਿਲੀ ਚੋਣ ਹੈ। 

ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ: ਭਾਰਤ ਨਾਲ ਤਣਾਅ ਦੌਰਾਨ ਰਿਸਰਚ ਪੋਲ 'ਚ ਸਾਹਮਣੇ ਆਈ ਕੈਨੇਡੀਅਨਾਂ ਦੀ ਰਾਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News