ਨਿਊਜ਼ੀਲੈਂਡ ਨੇ ਆਤਿਸ਼ਬਾਜ਼ੀ ਨਾਲ ਕੀਤਾ ਨਵੇਂ ਸਾਲ 2023 ਦਾ ਸਵਾਗਤ, ਦੇਖੋ ਖ਼ੂਬਸੂਰਤ ਤਸਵੀਰਾਂ

Saturday, Dec 31, 2022 - 06:45 PM (IST)

ਨਿਊਜ਼ੀਲੈਂਡ ਨੇ ਆਤਿਸ਼ਬਾਜ਼ੀ ਨਾਲ ਕੀਤਾ ਨਵੇਂ ਸਾਲ 2023 ਦਾ ਸਵਾਗਤ, ਦੇਖੋ ਖ਼ੂਬਸੂਰਤ ਤਸਵੀਰਾਂ

ਇੰਟਰਨੈਸ਼ਨਲ ਡੈਸਕ- ਦੁਨੀਆ 'ਚ ਨਵੇਂ ਸਾਲ 2023 ਦਾ ਸਭ ਤੋਂ ਪਹਿਲਾਂ ਆਗਾਜ਼ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਹੋਇਆ। ਨਿਊਜ਼ੀਲੈਂਡ ਨਵੇਂ ਸਾਲ ਨੂੰ ਸੈਲੀਬ੍ਰੇਟ ਕਰਨ ਵਾਲਾ ਦੁਨੀਆ ਦਾ ਪਹਿਲਾ ਪ੍ਰਮੁੱਖ ਸ਼ਹਿਰ ਹੈ। ਇਸ ਦੌਰਾਨ ਆਕਲੈਂਡ ਦੇ ਸਭ ਤੋਂ ਪ੍ਰਸਿੱਧ ਸਕਾਈ ਟਾਵਰ ਨੂੰ ਲਾਈਟਾਂ ਨਾਲ ਸਜਾਇਆ ਗਿਆ। ਆਕਲੈਂਡ ਨਵੇਂ ਸਾਲ ਦੀ ਪੂਰਬਲੀ ਸ਼ਾਮ ਸਮਾਰੋਹ ਦੌਰਾਨ ਸਕਾਈ ਟਾਵਰ ਤੋਂ ਆਤਿਸ਼ਬਾਜ਼ੀ ਵੀ ਕੀਤੀ ਗਈ। 

 

ਨਿਊਜ਼ੀਲੈਂਡ ਦਾ ਆਕਲੈਂਡ ਦੁਨੀਆ ਦੇ ਸਭ ਤੋਂ ਪੂਰਬੀ ਭਾਗ 'ਚ ਸਥਿਤ ਇਕ ਪ੍ਰਸਿੱਧ ਸ਼ਹਿਰ ਹੈ। ਦਰਅਸਲ, ਨਵਾਂ ਦਿਨ ਦੁਨੀਆ ਦੇ ਪੂਰਬੀ ਹਿੱਸੇ ਤੋਂ ਸ਼ੁਰੂ ਹੁੰਦਾ ਹੈ। ਇਸ ਲਈ ਦਿਨ ਦੀ ਸ਼ੁਰੂਆਤ ਇੱਥੇ ਪਹਿਲਾਂ ਹੁੰਦੀ ਹੈ। ਇੱਥੇ ਪਿਛਲੇ ਸਾਲ 2022 'ਚਵੀ ਕੋਰੋਨਾ ਦੇ ਸਮੇਂ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ ਸੀ। 31 ਦਸੰਬਰ ਨੂੰ ਭਾਰਤੀ ਸਮੇਂ ਮੁਤਾਬਕ, ਸ਼ਾਮ ਨੂੰ ਸਾਢੇ ਤਿੰਨ ਵਜੇ ਸਾਮੋਆ, ਟੋਂਗਾ ਅਤੇ ਕਿਰਿਬਾਤੀ ਤੋਂ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ 3:45 ਮਿੰਟ 'ਤੇ ਨਿਊਜ਼ੀਲੈਂਡ 'ਚ ਨਵਾਂ ਸਾਲ ਮਨਾਇਆ ਜਾਂਦਾ ਹੈ। ਸ਼ਾਮ ਨੂੰ ਸਾਢੇ ਚਾਰ ਵਜੇ ਨਿਊਜ਼ੀਲੈਂਡ ਦੇ ਕੁਝ ਹੋਰ ਹਿੱਸਿਆਂ 'ਚ ਸੈਲੀਬ੍ਰੇਸ਼ਨ ਹੁੰਦਾ ਹੈ। ਇਸ ਤੋਂ ਬਾਅਦ 5:30 ਵਜੇ ਰੂਸ ਦੇ ਇਕ ਛੋਟੇ ਸ਼ਹਿਰ ਤੋਂ ਇਲਾਵਾ 7 ਹੋਰ ਥਾਵਾਂ 'ਤੇ ਨਵੇਂ ਸਾਲ ਦਾ ਸਵਾਗਤ ਹੁੰਦਾ ਹੈ।

PunjabKesari

ਦਰਅਸਲ, ਨਿਊਜ਼ੀਲੈਂਡ ਦੇ ਆਕਲੈਂਡ 'ਚ ਮੌਜੂਦ ਸਕਾਈ ਟਾਵਰ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ 'ਚੋਂ ਇਕ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਨਵੇਂ ਸਾਲ ਦੇ ਜਸ਼ਨ ਨੂੰ ਦੇਖਣ ਲਈ ਸਕਾਈ ਟਾਵਰ ਦੇ ਆਲੇ-ਦੁਆਲੇ ਮੌਜੂਦ ਰਹੇ। ਨਵੇਂ ਸਾਲ 2023 ਨੂੰ ਲੈ ਕੇ ਟਾਵਰ ਨੂੰ ਨੀਲੇ ਰੰਗ ਅਤੇ ਬੈਂਗਨੀ ਰੰਗ ਦੀਆਂ ਲਾਈਟਾਂ ਨਾਲ ਸਜਾਇਆ ਗਿਆਅਤੇ ਟਾਈਮ ਕਲਾਕ ਸ਼ੋਅ ਕੀਤਾ ਜਾ ਰਿਹਾ ਸੀ। ਇਹ ਥਾਂ ਸਮੁੰਦਰ ਤਲ ਤੋਂ 193 ਮੀਟਰ ਉੱਚਾ ਹੈ। 

PunjabKesari


author

Rakesh

Content Editor

Related News