ਗੁਰਦੁਆਰਾ ਸਾਹਿਬ ਹੇਸਟਿੰਗਜ਼ ਵੱਲੋਂ ਰਾਗੀ ਜੱਥੇ ਦੀ ਨਿੱਘੀ ਵਿਦਾਇਗੀ

12/11/2019 4:58:36 PM

ਆਕਲੈਂਡ (ਬਿਊਰੋ): ਬੀਤੇ ਦਿਨੀ ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਗੁਰਦੁਆਰਾ ਸਾਹਿਬ ਵਿਖੇ 8 ਦਸੰਬਰ, 2019 ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਮੌਕੇ ਭਾਈ ਲਵਕੇਸ਼ ਸਿੰਘ ਜਲੰਧਰ ਵਾਲੇ, ਭਾਈ ਬਲਦੇਵ ਸਿੰਘ ਭੋਲੇਕੇ ਅਤੇ ਭਾਈ ਓਂਕਾਰ ਸਿੰਘ ਕਾਲਰਾ ਦੇ ਜੱਥੇ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਗਈ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਮੋਹਾਲੀ ਵਾਲਿਆਂ ਵੱਲੋਂ ਕਥਾ ਜ਼ਰੀਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵੱਡੀ ਗਿਣਤੀ ਵਿਚ ਪੰਜਾਬੀ ਐਜੂਕੇਸ਼ਨ ਅਕੈਡਮੀ ਦੇ ਵਿਦਿਆਰਥੀਆਂ, ਸਟਾਫ ਅਤੇ ਸੰਗਤਾਂ ਨੇ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕੀਤੀ। 

PunjabKesari

ਪਿਛਲੇ ਇਕ ਸਾਲ ਤੋਂ ਸਮੁੱਚੇ ਜੱਥੇ ਵੱਲੋਂ ਗੁਰਦੁਆਰਾ ਸਾਹਿਬ ਵਿਚ ਸੇਵਾ ਨਿਭਾਈ ਜਾ ਰਹੀ ਸੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਭਾਈ ਬਲਦੇਵ ਸਿੰਘ ਮੋਹਾਲੀ ਵਾਲਿਆਂ ਵੱਲੋਂ ਚੌਥੀ ਵਾਰ ਬਤੌਰ ਹੈੱਡ ਗ੍ਰੰਥੀ (ਕਥਾਵਾਚਕ) ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਭਾਈ ਓਂਕਾਰ ਸਿੰਘ ਤੀਜੀ ਵਾਰੀ ਅਤੇ ਭਾਈ ਲਵਕੇਸ਼ ਸਿੰਘ ਜਲੰਧਰ ਵਾਲਿਆਂ ਵੱਲੋਂ ਦੂਜੀ ਵਾਰ ਕੀਰਤਨੀ ਜੱਥੇ ਦੇ ਤੌਰ 'ਤੇ ਸੇਵਾ ਨਿਭਾਈ ਗਈ। ਸਮੇਂ-ਸਮੇਂ 'ਤੇ ਕੀਤੀਆਂ ਗਈਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਮੂਹ ਸੰਗਤ ਵੱਲੋਂ ਫੈਸਲਾ ਕੀਤਾ ਗਿਆ ਕਿ ਜੱਥੇ ਦੇ ਦੇਸ਼ ਪੰਜਾਬ ਪਹੁੰਚਣ 'ਤੇ ਮੋਟਰ ਸਾਈਕਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਅਖੀਰ 'ਤੇ ਸਟੇਜ ਸਕੱਤਰ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ। ਗੁਰਮਤਿ ਸਮਾਗਮ ਦੌਰਾਨ ਸ. ਤਰਸੇਮ ਸਿੰਘ ਦੇ ਪਰਿਵਾਰ ਵੱਲੋਂ ਗੁਰੂ ਦੇ ਲੰਗਰ ਦੀ ਸੇਵਾ ਕੀਤੀ ਗਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana