ਨਿਊਜ਼ੀਲੈਂਡ 'ਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ

Friday, Aug 20, 2021 - 02:14 AM (IST)

ਨਿਊਜ਼ੀਲੈਂਡ 'ਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ

ਵੈਲਿੰਗਟਨ-ਨਿਊਜ਼ੀਲੈਂਡ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਰੋਕੂ ਟੀਕਾ ਲਾਉਣ ਦੀ ਇਜਾਜ਼ਤ ਦੇਵੇਗਾ। ਪਹਿਲਾਂ 16 ਅਤੇ ਉਸ ਤੋਂ ਵਧੇਰੀ ਉਮਰ ਦੇ ਲੋਕ ਹੀ ਟੀਕਾ ਲਵਾ ਸਕਦੇ ਸਨ। ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ 'ਚ ਲਾਏ ਗਏ ਸਖਤ ਲਾਕਡਾਊਨ ਦਰਮਿਆਨ ਸਰਕਾਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਨਿਊਜ਼ੀਲੈਂਡ 'ਚ 6 ਮਹੀਨਿਆਂ 'ਚ ਪਹਿਲੀ ਵਾਰ ਇਨਫੈਕਸ਼ਨ ਫੈਲੀ ਹੈ।

ਇਹ ਵੀ ਪੜ੍ਹੋ : 'ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਦਿਖੀ ਵੈਕਸੀਨ, ਬੂਸਟਰ ਖੁਰਾਕ ਦੀ ਪਵੇਗੀ ਲੋੜ'

ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਇਨਫੈਕਸ਼ਨ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇਨਫੈਕਸ਼ਨ ਇਸ ਮਹੀਨੇ ਦੀ ਸ਼ੁਰੂਆਤ 'ਚ ਸਿਡਨੀ ਤੋਂ ਪਰਤੇ ਇਕ ਯਾਤਰੀ ਨਾਲ ਜੁੜੀ ਹੈ। ਸਰਕਾਰ ਨੇ ਮੰਗਲਵਾਰ ਨੂੰ ਦੇਸ਼ ਭਰ 'ਚ ਘਟੋ-ਘੱਟ ਤਿੰਨ ਦਿਨਾਂ ਲਈ ਲਾਕਡਾਊਨ ਲਾਗੂ ਕੀਤਾ ਸੀ ਅਤੇ ਆਕਲੈਂਡ ਅਤੇ ਕੋਰੋਮੰਡਲ 'ਚ ਘਟੋ-ਘੱਟ ਸੱਤ ਦਿਨਾਂ ਲਈ ਲਾਕਡਾਊਨ ਲਾਇਆ ਗਿਆ। ਨਿਊਜ਼ੀਲੈਂਡ ਦੇ ਸਿਹਤ ਕਰਮਚਾਰੀ ਟੀਕਾਕਰਨ ਮੁਹਿੰਮ 'ਚ ਸਿਰਫ ਫਾਈਜ਼ਰ ਟੀਕਿਆਂ ਦਾ ਇਸਤੇਮਾਲ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News