ਪਟਵਾਰੀ ਤੇ ਤਹਿਸੀਲਦਾਰ ਬਿਨਾਂ ਚੱਲਦੈ ਨਿਊਜ਼ੀਲੈਂਡ 'ਚ ਕੰਮ, ਵੀਡੀਓ

12/08/2019 2:45:08 PM

ਵੈਲਿੰਗਟਨ (ਰਮਨਦੀਪ ਸਿੰਘ ਸੋਢੀ): ਭਾਰਤ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਆਮਤੌਰ 'ਤੇ ਪਟਵਾਰੀ ਅਤੇ ਤਹਿਸੀਲਦਾਰ ਦੇ ਅਧੀਨ ਹੁੰਦਾ ਹੈ। ਪਰ ਨਿਊਜ਼ੀਲੈਂਡ ਜਿਹੇ ਦੇਸ਼ ਵਿਚ ਨਾ ਪਟਵਾਰੀ ਹੈ ਅਤੇ ਨਾ ਹੀ ਤਹਿਸੀਲਦਾਰ। ਇਸ ਦੇ ਬਾਵਜੂਦ ਸਾਰਾ ਕੰਮ ਬਿਨਾਂ ਰੁਕਾਵਟ ਦੇ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਲਈ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਰੀਅਲ ਅਸਟੇਟ ਏਜੰਟ ਅਮਨ ਪੰਨੂੰ ਨਾਲ ਗੱਲਬਾਤ ਕੀਤੀ।

 

ਆਕਲੈਂਡ ਰੀਅਲ ਅਸਟੇਟ ਵਿਚ ਮਸ਼ਹੂਰ ਨਾਮ ਹੈ ਪੰਨੂੰ। ਅਮਨ ਪੰਨੂ ਨੇ ਆਪਣੀ ਗੱਲਬਾਤ ਵਿਚ ਦੱਸਿਆ ਕਿ ਵਿਦੇਸ਼ ਵਿਚ ਘਰ ਕਿਵੇਂ ਬਣਦੇ ਹਨ ਅਤੇ ਕਿੰਝ ਖਰੀਦਦਾਰੀ ਹੁੰਦੀ ਹੈ। ਅਮਨ ਪੰਨੂ ਪੰਜਾਬ ਦੇ ਜ਼ਿਲਾ ਲੁਧਿਆਣਾ ਨਾਲ ਸਬੰਧਤ ਹਨ। ਉਨ੍ਹਾਂ ਨੇ ਆਸਟ੍ਰੇਲੀਆ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ।


Vandana

Content Editor

Related News