ਗਰਭਪਾਤ ਹੋਣ ''ਤੇ ਨਿਊਜ਼ੀਲੈਂਡ ''ਚ ਛੁੱਟੀ ਦੇਣ ''ਤੇ ਚੱਲ ਰਿਹੈ ਵਿਚਾਰ

08/18/2018 11:10:03 PM

ਵੇਲਿੰਗਟਨ— ਨਿਊਜ਼ੀਲੈਂਡ ਵਿਚ ਸਰਕਾਰ ਗਰਭਪਾਤ ਹੋਣ ਦੀ ਸਥਿਤੀ ਵਿਚ ਔਰਤਾਂ ਨਾਲ ਹੀ ਉਸ ਦੇ ਪਤੀਆਂ ਨੂੰ ਵੀ ਛੁੱਟੀ ਦੇਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਪ੍ਰੈਗਨੈਂਸੀ ਦੌਰਾਨ ਕਿਸੇ ਵੀ ਹਾਲਤ ਵਿਚ ਗਰਭਪਾਤ ਹੋਣ 'ਤੇ ਔਰਤ ਦੇ ਪਤੀ ਨੂੰ 'ਬਰੀਵਮੰਟ ਲੀਵ' ਯਾਨੀ ਕਿਸੇ ਪਰਿਵਾਰਕ ਮੈਂਬਰ ਦੀ ਮੌਤ 'ਤੇ ਛੁੱਟੀ ਮਿਲ ਸਕੇਗੀ। ਨਿਊਜ਼ੀਲੈਂਡ ਦੀ ਸੰਸਦ ਵਿਚ ਇਸ ਪ੍ਰਸਤਾਵ ਨੂੰ ਪੇਸ਼ ਕੀਤਾ ਗਿਆ ਹੈ। ਇਸਦੇ ਤਹਿਤ ਗਰਭਪਾਤ ਦੀ ਸਥਿਤੀ ਵਿਚ ਤਿੰਨ ਦਿਨ ਦੀ ਛੁੱਟੀ ਮਿਲ ਸਕੇਗੀ।

ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਬਿੱਲ ਨੂੰ ਪੇਸ਼ ਕਰਨ ਵਾਲੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਗਿੰਨੀ ਐਂਡਰਸਨ ਨੇ ਕਿਹਾ ਕਿ ਗਰਭਪਾਤ ਹੋਣਾ ਹੁਣ ਤਕ ਦੇਸ਼ ਵਿਚ ਟੈਬੂ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਬੀ ਦੇ ਲਾਸ 'ਤੇ ਲੀਵ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਅਤੇ ਇਸ ਮਸਲੇ 'ਤੇ ਪਬਲਿਕ ਵਿਚਾਲੇ ਚਰਚਾ ਹੋਣੀ ਚਾਹੀਦੀ ਹੈ। ਨਿਊਜ਼ੀਲੈਂਡ ਵਿਚ ਅਜੇ ਆਪਣੇ ਕਿਸੇ ਕਰੀਬੀ ਪਰਿਵਾਰਕ ਮੈਂਬਰ ਜਾਂ ਫਿਰ ਬੱਚੇ ਲਈ ਛੁੱਟੀ ਦਾ ਪ੍ਰਾਵਧਾਨ ਹੈ, ਪਰ ਹੁਣ ਅਜਨਮੇ ਬੱਚੇ ਦੀ ਮੌਤ ਜਾਂ ਗਰਭਪਾਤ ਦੀ ਸਥਿਤੀ ਵਿਚ ਵੀ ਇਹ ਸਹੂਲਤ ਲੈ ਸਕਣਗੇ।


Related News