ਨਿਊਜ਼ੀਲੈਂਡ ਨੇ ਦਿੱਤੀ ਨਿਯਮਾਂ ''ਚ ਢਿੱਲ,1 ਲੱਖ ਸੈਲਾਨੀਆਂ ਦੀ ਵਾਪਸੀ ਦੀ ਬਣੀ ਆਸ

04/03/2020 5:29:13 PM

ਵੈਲਿੰਗਟਨ (ਬਿਊਰੋ): ਕੋਵਿਡ-19 ਦੇ ਖੌਫ ਕਾਰਨ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ। ਇਸ ਕਾਰਨ ਇਹਨਾਂ ਦੇਸ਼ਾਂ ਵਿਚ ਵਿਦੇਸ਼ੀ ਸੈਲਾਨੀ ਫਸੇ ਹੋਏ ਹਨ। ਇਸੇ ਤਰ੍ਹਾਂ ਬੀਤੇ ਹਫਤੇ ਤੋਂ ਲਾਗੂ ਕੀਤੇ ਗਏ ਲੌਕਡਾਊਨ ਦੇ ਕਾਰਨ ਨਿਊਜ਼ੀਲੈਡ ਵਿਚ ਕਰੀਬ 1 ਲੱਖ ਸੈਲਾਨੀ ਫਸੇ ਹੋਏ ਸਨ। ਸ਼ੁੱਕਰਵਾਰ ਨੂੰ ਇਹਨਾਂ ਸੈਲਾਨੀਆਂ ਨੂੰ ਜਹਾਜ਼ ਜ਼ਰੀਏ ਆਪਣੇ ਉਹਨਾਂ ਦੇ ਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਗਿਆ। ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਇਨਫੈਕਸ਼ਨ 'ਤੇ ਰੋਕ ਲਗਾਉਣ ਲਈ ਇਕ ਮਹੀਨੇ ਦਾ ਲੰਬਾ ਲੌਕਡਾਊਨ ਲਗਾਇਆ ਗਿਆ ਸੀ। ਇਸ ਕਾਰਨ ਕਈ ਸੈਲਾਨੀ ਉੱਥੇ ਫਸ ਗਏ ਸਨ। 

ਇੱਥੇ ਦੱਸ ਦਈਏ ਕਿ ਘਰੇਲੂ ਉਡਾਣਾਂ 'ਤੇ ਲੱਗੀ ਰੋਕ ਦੇ ਕਾਰਨ ਸੈਲਾਨੀ ਦੇਸ਼ ਦੇ ਆਕਲੈਂਡ ਹਵਾਈ ਅੱਡੇ 'ਤੇ ਆਪਣੇ ਘਰਾਂ ਲਈ ਅੰਤਰਰਾਸ਼ਟਰੀ ਫਲਾਈਟ ਲੈਣ ਵਿਚ ਅਸਮਰੱਥ ਸਨ। ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੈਲਾਨੀ ਘਰੇਲੂ ਉਡਾਣਾਂ ਦੀ ਸੇਵਾ ਲੈ ਸਕਦੇ ਹਨ ਕਿਉਂਕਿ ਉਹ ਲੰਬੇ ਸਮੇਂ ਤੋਂ ਇੱਥੇ ਫਸੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਇਸ ਲਈ ਵਿਦੇਸ਼ਾਂ ਵੱਲੋਂ ਚਾਰਟਰ ਫਲਾਈਟਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਨੂੰ ਨਿਊਜ਼ੀਲੈਂਡ ਵਿਚ ਇਜਾਜ਼ਤ ਦੇ ਦਿੱਤੀ ਗਈ ਹੈ। ਨਾਲ ਹੀ ਨਿਯਮਿਤ ਵਪਾਰਕ ਉਡਾਣਾ ਨੂੰ ਵੀ ਇਜਾਜ਼ਤ ਦਿੱਤੀ ਗਈ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਬਣ ਗਿਆ ਕੋਵਿਡ-19 ਦੇ ਇਲਾਜ ਦਾ ਟੀਕਾ

ਅਧਿਕਾਰੀਆਂ ਨੇ ਕਿਹਾ ਕਿ 37,000 ਸੈਲਾਨੀਆਂ ਨੇ ਆਪਣੇ ਦੂਤਾਵਾਸਾਂ ਵਿਚ ਘਰ ਵਾਪਸੀ ਨੂੰ ਲੈਕੇ ਐਪਲੀਕੇਸ਼ਨ ਦਿੱਤੀ ਸੀ। ਭਾਵੇਂਕਿ ਪੀਟਰਜ਼ ਨੇ ਇਕ ਰੇਡੀਓ ਸਟੇਸ਼ਨ RNZ ਨੂੰ ਇੰਟਰਵਿਊ ਵਿਚ ਦੱਸਿਆ ਸੀ ਕਿ ਘਰ ਵਾਪਸੀ ਦੀ ਇੱਛਾ ਰੱਖਣ ਵਾਲੇ ਕੁੱਲ 100,000 ਸੈਲਾਨੀ ਹਨ। ਏਅਰ ਨਿਊਜ਼ੀਲੈਂਡ ਨੇ ਦੱਸਿਆ ਕਿ ਜਰਮਨ ਸਰਕਾਰ ਵੱਲੋਂ ਕਈ ਚਾਰਟਰਡ ਜਹਾਜ਼ ਸ਼ੁੱਕਰਵਾਰ ਨੂੰ ਇੱਥੇ ਫਸੇ ਜਰਮਨ ਯਾਤਰੀਆਂ ਨੂੰ ਆਕਲੈਂਡ ਤੋਂ ਫ੍ਰੈਂਕਫਰਟ ਲੈ ਕੇ ਗਏ। ਪਿਛਲੇ ਹਫਤੇ ਵੈਲਿੰਗਟਨ ਵਿਚ ਜਰਮਨ ਦੂਤਾਵਾਸ ਵਿਚ 12 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਦੇਸ਼ ਵਾਪਸੀ ਲਈ ਸਾਈਨ ਅੱਪ ਕੀਤਾ ਸੀ। 

ਬ੍ਰਿਟਿਸ਼ ਹਾਈ ਕਮਿਸ਼ਨਰ ਲਾਰਾ ਕਲਾਰਕ ਨੇ ਕਿਹਾ ਕਿ 10,000 ਬ੍ਰਿਟਿਸ਼ ਸੈਲਾਨੀਆਂ ਨੇ ਦੇਸ਼ ਵਾਪਸੀ ਦੀ ਅਪੀਲ ਕੀਤੀ ਹੈ। ਕਲਾਰਕ ਨੇ ਟਵਿੱਟਰ 'ਤੇ ਵੀਡੀਓ ਪੋਸਟ ਕੀਤੀ। ਇਸ ਵਿਚ ਉਹਨਾਂ ਨੇ ਕਿਹਾ,''ਸਾਡੇ ਕੋਲ ਚਾਰਟਰਡ ਜਹਾਜ਼ ਹਨ ਫਿਰ ਵੀ ਵਪਾਰਕ ਉਡਾਣਾਂ ਦੀ ਵੀ ਲੋੜ ਹੈ।'' ਜ਼ਿਆਦਾਤਰ ਸੈਲਾਨੀ ਬ੍ਰਿਟੇਨ ਅਤੇ ਯੂਰਪ ਦੇ ਹਨ। ਇਸ ਦੇ ਇਲਾਵਾ ਏਸ਼ੀਆ ਦੇ 2,700 ਸੈਲਾਨੀ, ਦੱਖਣੀ ਅਤੇ ਉੱਤਰੀ ਅਮਰੀਕਾ ਦੇ 3,800 ਸੈਲਾਨੀਆਂ ਨੇ ਦੇਸ਼ ਵਾਪਸੀ ਲਈ ਐਪਲੀਕੇਸ਼ਨ ਦਿੱਤੀ ਹੈ। ਪੀਟਰਜ਼ ਨੇ ਕਿਹਾ ਕਿ ਕਤਰ ਏਅਰਵੇਜ਼ ਦੇ ਜਹਾਜ਼ ਨਿਊਜ਼ੀਲੈਂਡ ਤੋਂ ਯੂਰਪ ਲਈ ਰੋਜ਼ਾਨਾ ਇਕ ਜਾਂ ਦੋ ਹਨ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਕੋਵਿਡ-19 ਦੇ 858 ਇਨਫੈਕਸ਼ਨ ਦੇ ਮਾਮਲੇ ਹਨ ਜਦਕਿ ਇਸ ਦੇ ਕਾਰਨ ਇਕ ਮਰੀਜ਼ ਦੀ ਮੌਤ ਹੋਈ ਹੈ। ਇਸ ਵਿਚੋਂ ਅੱਧੇ ਇਨਫੈਕਟਿਡ ਮਾਮਲਿਆਂ ਦੀ ਟ੍ਰੈਵਲ ਹਿਸਟਰੀ ਓਵਰਸੀਜ ਹੈ।


ਪੜ੍ਹੋ ਇਹ ਅਹਿਮ ਖਬਰ- ਜਾਪਾਨ ਨੇ ਅਮਰੀਕਾ, ਬ੍ਰਿਟੇਨ ਸਮੇਤ 70 ਦੇਸ਼ਾਂ ਲਈ ਯਾਤਰਾ ਪਾਬੰਦੀ 'ਚ ਕੀਤਾ ਵਿਸਥਾਰ


Vandana

Content Editor

Related News