ਨਿਊਜ਼ੀਲੈਂਡ ''ਚ ਕੋਰੋਨਾ ਦੇ ਨਵੇਂ ਮਾਮਲੇ, ਸਰਕਾਰ ਦੀ ਵਧੀ ਚਿੰਤਾ

08/21/2020 6:31:27 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਕੋਰੋਨਾ ਦਾ ਪ੍ਰਕੋਪ ਰੋਜ਼ਾਨਾ ਵੱਧਦਾ ਜਾ ਰਿਹਾ ਹੈ। ਇਹਨਾਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ 11 ਨਵੇਂ ਮਾਮਲੇ ਦਰਜ ਕੀਤੇ ਗਏ। ਪਿਛਲੇ 24 ਘੰਟੇ ਵਿਚ ਇਹ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 105 ਹੋ ਚੁੱਕੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਆਕਲੈਂਡ ਕਮਿਊਨਿਟੀ ਸਮੂਹ ਦੇ 9 ਮਾਮਲੇ ਹਨ ਜਦਕਿ 2 ਮਾਮਲੇ ਬਾਹਰ ਤੋਂ ਆਏ ਦੋ ਲੋਕਾਂ ਵਿਚ ਸਾਹਮਣੇ ਆਏ ਹਨ। 

ਇੱਥੇ ਦੱਸ ਦਈਏ ਕਿ ਰੋਜ਼ਾਨਾ ਨਵੇਂ ਮਾਮਲੇ ਆਉਣੇ ਚਿੰਤਾ ਦਾ ਵਿਸ਼ਾ ਹਨ। ਕਿਉਂਕਿ ਮਈ ਵਿਚ ਨਿਊਜ਼ੀਲੈਂਡ ਕੋਰੋਨਾ ਮੁਕਤ ਘੋਸ਼ਿਤ ਕੀਤਾ ਗਿਆ ਸੀ ਪਰ ਹੁਣ ਦੁਬਾਰਾ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਕੋਰੋਨਾ ਦੇ ਮਰੀਜ਼ ਦੁਬਾਰਾ ਪਾਏ ਜਾਣ ਦੇ ਬਾਅਦ ਆਮ ਚੋਣਾਂ ਚਾਰ ਹਫਤਿਆਂ ਲਈ ਟਾਲ ਦਿੱਤੀਆਂ ਗਈਆਂ ਹਨ। ਮੰਤਰਾਲੇ ਦੇ ਮੁਤਾਬਕ ਸ਼ੁੱਕਰਵਾਰ ਦੇ ਨਵੇਂ ਮਾਮਲਿਆਂ ਨੇ ਕੁੱਲ ਗਿਣਤੀ 1,315 ਕਰ ਦਿੱਤੀ ਹੈ।

ਪੜ੍ਹੋ ਇਹ ਅਹਿਮ ਖਬਰ- ਸੱਚੇ ਪਿਆਰ ਨੂੰ ਨਹੀਂ ਰੋਕ ਸਕਿਆ ਕੋਰੋਨਾ, ਸ਼ਖਸ ਨੇ ਹਸਪਤਾਲ ਦੇ ਬੈੱਡ 'ਤੇ ਰਚਾਇਆ ਵਿਆਹ (ਤਸਵੀਰਾਂ) 

ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਕਲੈਂਡ ਖੇਤਰ ਵਿਚ ਐਲਰਟ 3 ਤਾਲਾਬੰਦੀ ਅਤੇ ਬਾਕੀ ਹੋਰ ਸ਼ਹਿਰਾਂ ਵਿਚ ਐਲਰਟ 2 ਘੋਸ਼ਿਤ ਕਰ ਕੇ 26 ਅਗਸਤ ਤੱਕ ਤਾਲਾਬੰਦੀ ਦੀ ਘੋਸ਼ਣਾ ਕੀਤੀ, ਜੋ 12 ਦਿਨਾਂ ਤੱਕ ਜਾਰੀ ਰਹੇਗੀ। ਮਾਰਚ ਦੇ ਅਖੀਰ ਵਿਚ ਨਿਊਜ਼ੀਲੈਂਡ ਇਕ ਮਹੀਨੇ ਦੇ ਰਾਸ਼ਟਰੀ ਐਲਰਟ ਪੱਧਰ 4 ਤਾਲਾਬੰਦੀ ਵਿਚ ਆ ਗਿਆ ਸੀ, ਜਿਸ ਦੇ ਬਾਅਦ ਜੂਨ ਵਿਚ ਉਹ ਕੋਰੋਨਾਵਾਇਰਸ ਨਾਲ ਲੜਾਈ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਸੀ ਪਰ 102 ਦਿਨਾਂ ਦੇ ਬਾਅਦ ਬੀਤੇ ਹਫਤੇ ਦੀ ਸ਼ੁਰੂਆਤ ਤੋਂ ਦੇਸ਼ ਵਿਚ ਦੁਬਾਰਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।


Vandana

Content Editor

Related News