ਨਿਊਜ਼ੀਲੈਂਡ ''ਚ ਕੋਰੋਨਾ ਦੀ ਵਾਪਸੀ, 14 ਨਵੇਂ ਮਾਮਲੇ ਦਰਜ

Thursday, Aug 13, 2020 - 06:34 PM (IST)

ਨਿਊਜ਼ੀਲੈਂਡ ''ਚ ਕੋਰੋਨਾ ਦੀ ਵਾਪਸੀ, 14 ਨਵੇਂ ਮਾਮਲੇ ਦਰਜ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ 14 ਹੋਰ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 13 ਕਮਿਊਨਿਟੀ ਟ੍ਰਾਂਸਮਿਸ਼ਨ ਤੋਂ ਹਨ। ਦੂਸਰਾ ਮਾਮਲਾ ਫਿਲਪੀਨਜ਼ ਦਾ ਵਾਪਸ ਪਰਤੇ ਯਾਤਰੀ ਦਾ ਹੈ, ਜਿਸ ਦੀ ਉਮਰ 30 ਸਾਲ ਹੈ।ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਡਾਕਟਰ ਐਸ਼ਲੇ ਬਲੂਮਫੀਲਡ ਨੇ ਕਿਹਾ,“ਕੋਵਿਡ-19 ਹੋਣਾ ਕੋਈ ਦੋਸ਼ ਜਾਂ ਸ਼ਰਮ ਨਹੀਂ ਹੈ।”

ਸਾਰੇ 13 ਮਾਮਲੇ ਆਕਲੈਂਡ ਵਿਚ ਹਨ, ਜਿਹੜੇ ਉਹਨਾਂ ਚਾਰ ਲੋਕਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੇ ਮੰਗਲਵਾਰ ਨੂੰ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ। ਡਾਕਟਰ ਬਲੂਮਫੀਲਡ ਨੇ ਕਿਹਾ,“ਸਾਡੇ ਕੋਲ ਅੱਜ ਰਿਪੋਰਟ ਕਰਨ ਲਈ ਕੁੱਲ 14 ਨਵੇਂ ਪੁਸ਼ਟੀ ਕੀਤੇ ਮਾਮਲੇ ਹਨ। ਇਹਨਾਂ ਵਿਚੋਂ 13 ਹੋਰ ਭਾਈਚਾਰੇ ਦੇ ਮਾਮਲਿਆਂ ਨਾਲ ਜੁੜੇ ਹੋਏ ਹਨ ਅਤੇ ਇਕ ਨਵਾਂ ਇਕਾਂਤਵਾਸ ਵਿਚ ਰਹਿ ਰਿਹਾ ਮਾਮਲਾ ਹੈ। ਉਹਨਾਂ ਨੇ ਅੱਗੇ ਕਿਹਾ,"ਇਹ ਮੰਨਦੇ ਹੋਏ ਕਿ ਉਹ ਜੁੜੇ ਹੋਏ ਹਨ, ਅਸੀਂ ਉਨ੍ਹਾਂ ਨੂੰ ਇੱਕ ਸਮੂਹ ਦੇ ਰੂਪ ਵਿੱਚ ਮੰਨ ਰਹੇ ਹਾਂ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਉਥੇ ਨਵੇਂ ਮਾਮਲੇ ਆਉਣਗੇ।"

ਨਵੇਂ ਮਾਮਲਿਆਂ ਵਿਚੋਂ ਇਕ ਆਕਲੈਂਡ ਦੇ ਮਾਊਂਟ ਐਲਬਰਟ ਗ੍ਰਾਮਰ ਸਕੂਲ ਦਾ ਇਕ ਵਿਦਿਆਰਥੀ ਹੈ।ਬਲੂਮਫੀਲਡ ਨੇ ਕਿਹਾ ਕਿ ਦੂਜੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਜੋਖਮ ਇਸ ਸਮੇਂ ਘੱਟ ਸੀ ਪਰ ਅਸੀਂ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ।ਅੱਜ ਦੇ ਤਿੰਨ ਨਵੇਂ ਮਾਮਲਿਆਂ ਵਿੱਚੋਂ ਤਿੰਨ ਮਾਊਂਟ ਵੈਲਿੰਗਟਨ ਵਿਚ ਇੱਕ ਕੂਲ ਸਟੋਰ ਕੰਪਨੀ ਅਮੇਰਿਕਲਡ ਦੇ ਕਰਮਚਾਰੀ ਹਨ।ਆਕਲੈਂਡ ਏਅਰਪੋਰਟ ਅਤੇ ਮਾਊਂਟ ਵੈਲਿੰਗਟਨ ਵਿਖੇ ਕੰਪਨੀ ਦੀਆਂ ਦੋ ਸਾਈਟਾਂ ਹੁਣ ਬੰਦ ਹੋ ਗਈਆਂ ਹਨ।ਅੱਜ ਦਾ ਇਕ ਹੋਰ ਸਕਾਰਾਤਮਕ ਮਾਮਲਾ ਫਾਈਨੈਂਸ ਨਾਓ ਵਿਖੇ ਇਕ ਕਰਮਚਾਰੀ ਦਾ ਹੈ।

ਪੜ੍ਹੋ ਇਹ ਅਹਿਮ ਖਬਰ- ਕਮਲਾ ਹੈਰਿਸ ਦੇ ਨਾਂ ਦੀ ਘੋਸ਼ਣਾ ਦੇ ਬਾਅਦ ਬਿਡੇਨ ਨੇ 24 ਘੰਟੇ 'ਚ ਜੁਟਾਏ 2.6 ਕਰੋੜ ਅਮਰੀਕੀ ਡਾਲਰ

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਅੱਜ ਦੇ 14 ਵਾਧੂ ਕੋਰੋਨਾਵਾਇਰਸ ਮਾਮਲੇ "ਸਥਿਤੀ ਦੀ ਗੰਭੀਰਤਾ" ਦਰਸਾਉਂਦੇ ਹਨ। ਜੈਸਿੰਡਾ ਨੇ ਕਿਹਾ,''ਭਾਵੇਂਕਿ ਇਹ ਗੰਭੀਰ ਹੈ। ਇਸ ਨੂੰ ਇਕ ਜ਼ਰੂਰੀ ਪਰ ਸ਼ਾਂਤ ਅਤੇ ਕਾਰਜਪ੍ਰਣਾਲੀ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ।" 


 


author

Vandana

Content Editor

Related News