ਨਿਊਜ਼ੀਲੈਂਡ ''ਚ ਕੋਰੋਨਾਵਾਇਰਸ ਦੀ ਵਾਪਸੀ, ਸਾਹਮਣੇ ਆਏ 2 ਨਵੇਂ ਮਾਮਲੇ

Tuesday, Jun 16, 2020 - 06:04 PM (IST)

ਨਿਊਜ਼ੀਲੈਂਡ ''ਚ ਕੋਰੋਨਾਵਾਇਰਸ ਦੀ ਵਾਪਸੀ, ਸਾਹਮਣੇ ਆਏ 2 ਨਵੇਂ ਮਾਮਲੇ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਦਸਤਕ ਦਿੱਤੀ ਹੈ। ਨਿਊਜ਼ੀਲੈਂਡ ਸਰਕਾਰ ਨੇ ਪਿਛਲੇ ਹਫਤੇ ਇਹ ਐਲਾਨ ਕੀਤਾ ਸੀ ਕਿ ਦੇਸ਼ ਵਿਚ ਕੋਰੋਨਾਵਾਇਰਸ ਦਾ ਕੋਈ ਨਵਾਂ ਸਰਗਰਮ ਮਾਮਲਾ ਨਹੀਂ ਹੈ। ਇਸ ਲਈ ਸਰਕਾਰ ਨੇ ਸੀਮਾ ਨੂੰ ਛੱਡ ਕੇ ਹਰ ਤਰ੍ਹਾਂ ਦੀਆ ਸਮਾਜਿਕ ਅਤੇ ਆਰਥਿਕ ਪਾਬੰਦੀਆਂ ਹਟਾ ਦਿੱਤੀਆਂ ਸਨ। ਅਜਿਹਾ ਕਰਨ ਵਾਲਾ ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਦੇਸ਼ ਸੀ ਜਿਸ ਨੇ ਆਪਣੇ ਇੱਥੇ ਮਹਾਮਾਰੀ ਤੋਂ ਪਹਿਲਾਂ ਵਾਲੀ ਸਥਿਤੀ ਵਿਚ ਪਰਤਣ ਦਾ ਐਲਾਨ ਕੀਤਾ। 

ਭਾਵੇਂਕਿ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਭੱਵਿਖ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ ਕਿਉਂਕਿ ਜੇਕਰ ਹੋਰ ਦੇਸ਼ਾਂ ਵਿਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਲੋਕ ਘਰ ਪਰਤਦੇ ਹਨ ਅਤੇ ਕੁਝ ਹੋਰ ਨੂੰ ਵਿਸ਼ੇਸ਼ ਹਾਲਤਾਂ ਵਿਚ ਲੋਕਾਂ ਨੂੰ ਪਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। 

ਸਿਹਤ ਮੰਤਰਾਲੇ ਨੇ ਕਿਹਾ ਕਿ ਦੋਵੇਂ ਨਵੇਂ ਮਾਮਲੇ ਬ੍ਰਿਟੇਨ ਤੋਂ ਹਾਲ ਹੀ ਵਿਚ ਕੀਤੀ ਯਾਤਰਾ ਨਾਲ ਸਬੰਧਤ ਹਨ। ਦੋਵੇਂ ਮਾਮਲੇ ਆਪਸ ਵਿਚ ਜੁੜੇ ਹੋਏ ਹਨ। ਇਸ ਸੰਬੰਧ ਵਿਚ ਵਿਸਥਾਰ ਪੂਰਵਕ ਜਾਣਕਾਰੀ ਅੱਜ ਆਉਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਦੁਨੀਆ ਦੇ ਉਹਨਾਂ ਕੁਝ ਦੇਸ਼ਾਂ ਵਿਚ ਹੈ ਜਿੱਥੇ ਕੋਰੋਨਾਵਾਇਰਸ ਨੇ ਜ਼ਿਆਦਾ ਤਬਾਹੀ ਨਹੀਂ ਮਚਾਈ ਅਤੇ ਇਸ ਕੀਵੀ ਦੇਸ਼ ਵਿਚ ਮਹਾਮਾਰੀ ਨਾਲ ਸਿਰਫ 22 ਲੋਕਾਂ ਦੀ ਮੌਤ ਹੋਈ ਹੈ।


author

Vandana

Content Editor

Related News