ਨਿਊਜ਼ੀਲੈਂਡ ''ਚ ਕੋਵਿਡ-19 ਦਾ ਨਵਾਂ ਮਾਮਲਾ, ਸਰਕਾਰ ਦੀ ਵਧੀ ਚਿੰਤਾ
Friday, Jun 26, 2020 - 06:34 PM (IST)
ਵੇਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਰੋਜ਼ਾਨਾ ਕੋਰੋਨਾਵਾਇਰਸ ਸੰਬੰਧੀ ਮਾਮਲੇ ਸਾਹਮਣੇ ਆ ਰਹੇ ਹਨ, ਇਸ ਨਾਲ ਸਰਕਾਰ ਦੀ ਚਿੰਤਾ ਵੱਧ ਗਈ ਹੈ।ਸਿਹਤ ਮੰਤਰਾਲੇ ਦੇ ਮੁਤਾਬਕ ਨਿਊਜ਼ੀਲੈਂਡ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਦੇਸ਼ ਵਿਚ ਕੁੱਲ ਐਕਟਿਵ ਮਾਮਲੇ 14 ਹੋ ਗਏ ਹਨ।
ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ 14 ਮਾਮਲੇ ਪ੍ਰਬੰਧਿਤ ਕੁਆਰੰਟੀਨ ਜਾਂ ਆਈਸੋਲੇਸ਼ਨ ਸਹੂਲਤਾਂ ਵਿਚ ਹਨ ਅਤੇ ਇਹਨਾਂ ਦੇ ਕਮਿਊਨਿਟੀ ਫੈਲਣ ਦਾ ਕੋਈ ਮਾਮਲਾ ਨਹੀਂ ਹੈ। ਮਾਮਲਾ ਇਕ 30 ਸਾਲਾ ਵਿਅਕਤੀ ਦਾ ਹੈ ਜੋ 21 ਜੂਨ ਨੂੰ ਦੋਹਾ ਅਤੇ ਬ੍ਰਿਸਬੇਨ ਜ਼ਰੀਏ ਕੀਨੀਆ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ। ਉਹ ਨੋਵੋਟੈਲ ਏਲਰਸਲੀ ਵਿਖੇ ਰਹਿ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ ਜੇਟ ਪਾਰਕ ਹੋਟਲ ਚਲਾ ਜਾਵੇਗਾ। ਸਿਹਤ ਮੰਤਰਾਲੇ ਦੇ ਮੁਤਾਬਕ, ਵਿਅਕਤੀ ਆਪਣੇ ਠਹਿਰਨ ਦੇ ਤੀਜੇ ਦਿਨ ਰੁਟੀਨ ਟੈਸਟ ਦੇ ਹਿੱਸੇ ਵਜੋਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਲਾਦੇਨ 'ਤੇ ਵਿਵਾਦ, ਵਿਰੋਧੀ ਧਿਰ ਬੋਲਿਆ-ਇਮਰਾਨ ਰਾਸ਼ਟਰੀ ਸੁਰੱਖਿਆ ਲਈ ਖਤਰਾ
ਉੱਧਰ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਰਿਪੋਰਟ ਕੀਤੇ ਗਏ ਕੋਵਿਡ-19 ਦੇ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਹੁਣ 1,170 ਹੈ। ਇਹ ਵੀ ਕਿਹਾ ਗਿਆ ਹੈ, “ਵਾਇਰਸ ਲਈ ਸਾਡੀ ਚੱਲ ਰਹੀ ਕਮਿਊਨਿਟੀ ਜਾਂਚ ਅਤੇ ਨਿਗਰਾਨੀ ਦੇ ਹਿੱਸੇ ਵਜੋਂ ਅਜੇ ਵੀ ਠੰਡ ਜਾਂ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਦੀ ਵਿਆਪਕ ਜਾਂਚ ਕੀਤੀ ਜਾਏਗੀ।” ਨਿਊਜ਼ੀਲੈਂਡ ਵਿੱਚ ਕੋਵਿਡ-19 ਨਾਲ ਸਬੰਧਤ ਮੌਤਾਂ ਦੀ ਗਿਣਤੀ 22 ਹੈ।