ਨਿਊਜ਼ੀਲੈਂਡ ''ਚ 10 ਦਿਨ ਦੇ ਅੰਦਰ ਬਦਲੇਗਾ ''ਬੰਦੂਕ ਕਾਨੂੰਨ''

Monday, Mar 18, 2019 - 11:25 AM (IST)

ਨਿਊਜ਼ੀਲੈਂਡ ''ਚ 10 ਦਿਨ ਦੇ ਅੰਦਰ ਬਦਲੇਗਾ ''ਬੰਦੂਕ ਕਾਨੂੰਨ''

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਸ਼ੁੱਕਰਵਾਰ ਨੂੰ ਬੰਦੂਕਧਾਰੀ  ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ 50 ਤੋਂ ਵੱਧ ਲੋਕਾਂ ਦੇ ਮਰਨ ਅਤੇ ਇੰਨੇ ਹੀ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਇਸ ਘਟਨਾ ਦੇ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਸੋਮਵਾਰ ਨੂੰ ਵੱਡਾ ਕਦਮ ਚੁੱਕਦਿਆਂ 'ਬੰਦੂਕ ਕਾਨੂੰਨ' ਨੂੰ ਬਦਲਣ ਦਾ ਫੈਸਲਾ ਲਿਆ ਹੈ ਅਤੇ ਕਿਹਾ ਹੈ ਕਿ 10 ਦਿਨ ਦੇ ਅੰਦਰ ਇਸ ਕਾਨੂੰਨ ਵਿਚ ਤਬਦੀਲੀ ਕੀਤੀ ਜਾਵੇਗੀ। 

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇੱਥੇ ਕਿਹਾ ਕਿ ਮੰਤਰੀਮੰਡਲ ਨੇ 10 ਦਿਨਾਂ ਦੇ ਅੰਦਰ ਬੰਦੂਕ ਕਾਨੂੰਨ ਵਿਚ ਤਬਦੀਲੀ ਕਰਨ ਦਾ ਫੈਸਲਾ ਲਿਆ ਹੈ। ਅਰਡਰਨ ਨੇ ਭਾਵੇਂਕਿ ਇਸ ਕਾਨੂੰਨ ਵਿਚ ਤਬਦੀਲੀ ਦੇ ਸਬੰਧ ਵਿਚ ਕੁਝ ਵੀ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕ੍ਰਾਈਸਟਚਰਚ ਅੱਤਵਾਦੀ ਹਮਲਿਆਂ ਦੀ ਵੀ ਜਾਂਚ ਕੀਤੀ ਜਾਵੇਗੀ।


author

Vandana

Content Editor

Related News