ਨਿਊਜ਼ੀਲੈਂਡ ''ਚ ਲੱਗੇ 5.8 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ
Sunday, Jan 24, 2021 - 06:08 PM (IST)

ਵੈਲਿੰਗਟਨ (ਏ.ਐੱਨ.ਆਈ.): ਨਿਊਜ਼ੀਲੈਂਡ ਦੇ ਆਕਲੈਂਡ ਟਾਪੂ ਸਮੂਹ ਦੇ ਖੇਤਰ ਵਿਚ ਐਤਵਾਰ ਸਵੇਰੇ 05:47 ਵਜੇ 5.8 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਵਿਰੋਧੀ ਧਿਰ ਦੇ ਆਗੂ ਨੇ ਸੰਘੀ ਚੋਣਾਂ ਦੀ ਤਿਆਰੀ ਕੀਤੀ ਸ਼ੁਰੂ
ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ 10.0 ਕਿਲੋਮੀਟਰ ਦੀ ਡੂੰਘਾਈ ਦੇ ਨਾਲ, ਸ਼ੁਰੂ ਵਿਚ 51.1834 ਡਿਗਰੀ ਦੱਖਣ ਵਿਥਕਾਰ ਅਤੇ 162.1096 ਡਿਗਰੀ ਪੂਰਬ ਲੰਬਾਈ ਉੱਤੇ ਨਿਰਧਾਰਤ ਕੀਤਾ ਗਿਆ ਸੀ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।