ਨਿਊਜ਼ੀਲੈਂਡ ਦੇ ਇਕ ਸ਼ਹਿਰ ''ਚ ਤਾਲਾਬੰਦੀ ਤਾਂ ਦੂਜੇ ''ਚ ਜਸ਼ਨ, ਇਕੱਠੇ ਹੋਏ 32 ਹਜ਼ਾਰ ਲੋਕ
Tuesday, Feb 16, 2021 - 01:04 PM (IST)
ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸਾਵਧਾਨੀ ਦੇ ਤੌਰ 'ਤੇ ਤਾਲਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਹੈ। ਇੱਥੋਂ ਦੇ ਸਭ ਤੋਂ ਵੱਧ ਆਬਾਦੀ ਵਾਲੇ ਆਕਲੈਂਡ ਵਿਚ ਸੋਮਵਾਰ ਤੋਂ ਤਾਲਾਬੰਦੀ ਲਗਾ ਦਿੱਤੀ ਗਈ। ਜਦਕਿ ਦੂਜਾ ਸ਼ਹਿਰ ਵੈਲਿੰਗਟਨ ਜਸ਼ਨ ਵਿਚ ਡੁੱਬਿਆ ਦਿਖਾਈ ਦਿੱਤਾ।
ਅਸਲ ਵਿਚ ਰਾਜਧਾਨੀ ਵੈਲਿੰਗਟਨ ਵਿਚ 34,500 ਦੀ ਸਮਰੱਥਾ ਵਾਲੇ ਸਕਾਈ ਸਟੇਡੀਅਮ ਵਿਚ ਸੰਗੀਤ ਸਮਾਰੋਹ ਹੋਇਆ। ਇਸ ਵਿਚ ਮਸ਼ਹੂਰ ਬੈਂਡ ਸਿਕਸ-60 ਨੇ ਪੇਸ਼ਕਾਰੀ ਦਿੱਤੀ। ਇਸ ਨੂੰ 'ਧਰਤੀ ਦਾ ਸਭ ਤੋਂ ਵੱਡਾ ਸ਼ੋਅ' ਨਾਮ ਦਿੱਤਾ ਗਿਆ। ਇਸ ਸਮਾਰੋਹ ਵਿਚ ਕਰੀਬ 32 ਹਜ਼ਾਰ ਲੋਕ ਸ਼ਾਮਲ ਹੋਏ। ਵੈਲਿੰਗਟਨ ਦੀ ਆਬਾਦੀ ਕਰੀਬ 2.16 ਲੱਖ ਹੈ ਅਤੇ ਇਹ ਨਿਊਜ਼ੀਲੈਂਡ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਮਤਲਬ ਸਮਾਰੋਹ ਵਿਚ ਸ਼ਹਿਰ ਦੀ 15 ਫੀਸਦੀ ਆਬਾਦੀ ਮੌਜੂਦ ਰਹੀ। ਉਹ ਵੀ ਉਦੋਂ ਜਦੋਂ 16.7 ਲੱਖ ਦੀ ਆਬਾਦੀ ਵਾਲੇ ਸਭ ਤੋਂ ਵੱਡੇ ਸ਼ਹਿਰ ਵਿਚ ਤਿੰਨ ਦਿਨ ਦੀ ਤਾਲਾਬੰਦੀ ਲੱਗ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਵਿਦੇਸ਼ਾਂ 'ਚ ਭਾਰਤੀਆਂ ਦਾ ਦਬਦਬਾ, 15 ਦੇਸ਼ਾਂ 'ਚ ਪ੍ਰਮੁੱਖ ਅਹੁਦਿਆਂ 'ਤੇ ਭਾਰਤੀ ਮੂਲ ਦੇ 200 ਲੋਕ
ਆਸਟ੍ਰੇਲੀਆ ਨੇ ਲਗਾਈ ਯਾਤਰਾ ਪਾਬੰਦੀ
ਆਕਲੈਂਡ ਵਿਚ ਤਾਲਾਬੰਦੀ ਲੱਗਣ ਮਗਰੋਂ ਆਸਟ੍ਰੇਲੀਆ ਨੇ 72 ਘੰਟਿਆਂ ਲਈ ਟ੍ਰੈਵਲ ਬੱਬਲ 'ਤੇ ਬੈਨ ਲਗਾ ਦਿੱਤਾ ਹੈ। ਨਿਊਜ਼ੀਲੈਂਡ ਤੋਂ ਪਹੁੰਚਣ ਵਾਲੇ ਸਾਰੇ ਜਹਾਜ਼ਾਂ ਨੂੰ ਰੈੱਡ ਜੋਨ ਵਿਚ ਰੱਖਿਆ ਗਿਆ। ਉੱਥੇ ਆਸਟ੍ਰੇਲੀਆ ਪਹੁੰਚਣ ਵਾਲੇ ਲੋਕਾਂ ਨੂੰ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ।
ਨੋਟ- ਨਿਊਜ਼ੀਲੈਂਡ ਦੇ ਇਕ ਸ਼ਹਿਰ 'ਚ ਤਾਲਾਬੰਦੀ ਤਾਂ ਦੂਜੇ 'ਚ ਜਸ਼ਨ, ਕੁਮੈਂਟ ਕਰ ਦਿਓ ਰਾਏ।